ਨਵੀਂ ਦਿੱਲੀ, 1 ਅਕਤੂਬਰ
ਵਟਸਐਪ ਨੇ ਅਗਸਤ ਮਹੀਨੇ 23.28 ਲੱਖ ਭਾਰਤੀਆਂ ਦੇ ਖਾਤਿਆਂ ’ਤੇ ਪਾਬੰਦੀ ਲਾਈ ਹੈ ਤੇ ਇਨ੍ਹਾਂ ’ਚੋਂ 10 ਲੱਖ ਤੋਂ ਖਾਤੇ ਵਰਤੋਂਕਾਰਾਂ ਦੀ ਕਿਸੇ ਵੀ ਰਿਪੋਰਟ ਤੋਂ ਪਹਿਲਾਂ ਹੀ ਹਟਾ ਦਿੱਤੇ ਗਏ। ਵਟਸਐਪ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਸਤ ਮਹੀਨੇ ਖਾਤਿਆਂ ’ਤੇ ਪਾਬੰਦੀ ਲਾਉਣ ਦਾ ਪੱਧਰ ਜੁਲਾਈ ਮਹੀਨੇ ਮੁਕਾਬਲੇ ਘਟਿਆ ਹੈ। ਜੁਲਾਈ ’ਚ 23.87 ਲੱਖ ਭਾਰਤੀਆਂ ਦੇ ਖਾਤਿਆਂ ’ਤੇ ਪਾਬੰਦੀ ਲਾਈ ਗਈ ਸੀ।