ਨਵੀਂ ਦਿੱਲੀ, 24 ਮਈ
ਵਟਸਐਪ ਨੇ ਅੱਜ ਕਿਹਾ ਹੈ ਕਿ ਉਸ ਦੀ ਨਵੀਂ ਨਿੱਜਤਾ ਮਨਜ਼ੂਰ ਨਾ ਕਰਨ ਵਾਲੇ ਵਰਤੋਂਕਾਰਾਂ ਦੀਆਂ ਸਹੂਲਤਾਂ ਸੀਮਤ ਨਹੀਂ ਕੀਤੀਆਂ ਜਾਣਗੀਆਂ ਪਰ ਉਹ ਵਰਤੋਂਕਾਰਾਂ ਨੂੰ ਅਪਡੇਟ ਬਾਰੇ ਲਗਾਤਾਰ ਜਾਣਕਾਰੀ ਦਿੰਦੀ ਰਹੇਗੀ। ਇਸ ਤੋਂ ਪਹਿਲਾਂ ਕੇਂਦਰ ਨੇ ਵਟਸਐਪ ਨੂੰ ਨਵੀਂ ਨਿੱਜਤਾ ਨੀਤੀ ਵਾਪਸ ਲੈਣ ਦੇ ਹੁਕਮ ਦਿੱਤੇ ਸਨ ਜਿਸ ਦੇ ਜਵਾਬ ਵਿਚ ਵਟਸਐਪ ਨੇ ਕਿਹਾ ਕਿ ਉਹ ਵਰਤੋਂਕਾਰਾਂ ਦੀ ਨਿੱਜਤਾ ਨੂੰ ਪਹਿਲ ਦੇਵੇਗੀ। -ਪੀਟੀਆਈ