ਨਵੀਂ ਦਿੱਲੀ:
ਵੱਟਸਐਪ ਵੱਲੋਂ ਖਪਤਕਾਰਾਂ ਨੂੰ ਆਪਣਾ ਡੇਟਾ ਫੇਸਬੁੱਕ ਨਾਲ ਸਾਂਝਾ ਕਰਨ ਜਾਂ ਫਿਰ 8 ਫਰਵਰੀ ਤੋਂ ਬਾਅਦ ਖਾਤਾ ਬੰਦ ਹੋਣ ਸਬੰਧੀ ਸੁਣਾਏ ਗਏ ਫ਼ੈਸਲੇ ਤੋਂ ਬਾਅਦ ਵੱਟਸਐਪ ਦੇ ਵਰਤੋਂਕਾਰਾਂ ਦਾ ਰੁਝਾਨ ਟੈਲੀਗ੍ਰਾਮ ਵੱਲ ਹੋਣ ਲੱਗ ਪਿਆ ਹੈ। ਟੈਲੀਗ੍ਰਾਮ ਦੇ ਬਾਨੀ ਤੇ ਸੀਈਓ ਪਵੇਲ ਦੁਰੋਵ ਨੇ ਅੱਜ ਵੱਟਸਐਪ ਦੀ ਆਲੋਚਨਾ ਕੀਤੀ ਹੈ। ਵੱਟਸਐਪ ਦੇ ਵੱਡੀ ਗਿਣਤੀ ਵਰਤੋਂਕਾਰ ਟੈਲੀਗ੍ਰਾਮ ਵੱਲ ਆ ਰਹੇ ਹਨ ਤੇ ਇਸ ’ਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਇਹ ਰੁਝਾਨ ਕਈ ਸਾਲਾਂ ਤੋਂ ਚੱਲ ਰਿਹਾ ਹੈ। ਫੇਸਬੁੱਕ ਦੇ ਸਾਰੇ ਵਿਭਾਗਾਂ ਦਾ ਜ਼ੋਰ ਇਸ ਗੱਲ ’ਤੇ ਲੱਗਾ ਹੋਇਆ ਹੈ ਕਿ ਟੈਲੀਗ੍ਰਾਮ ਜ਼ਿਆਦਾ ਮਸ਼ਹੂਰ ਕਿਉਂ ਹੋ ਰਿਹਾ ਹੈ। ਫੇਸਬੁੱਕ ਦੀ ਨਵੀਂ ਨੀਤੀ ਕਾਰਨ ਸੋਸ਼ਲ ਮੀਡੀਆ ਦੇ ਵਰਤੋਂਕਾਰਾਂ ਦਾ ਰੁਝਾਨ ਟੈਲੀਗ੍ਰਾਮ ਤੋਂ ਇਲਾਵਾ ਮੈਸੇਜਿੰਗ ਐਪ ‘ਸਿਗਨਲ’ ਵੱਲ ਵੀ ਵੱਧ ਰਿਹਾ ਹੈ।
-ਆਈਏਐੱਨਐੱਸ