ਗੁਹਾਟੀ, 29 ਜੁਲਾਈ
ਅਸਾਮ ਦੇ ਜੋਰਹਾਟ ਤੋਂ ਕੋਲਕਾਤਾ ਜਾ ਰਿਹਾ ਇੰਡੀਗੋ ਦਾ ਜਹਾਜ਼ ਉਡਾਣ ਭਰਨ ਵੇਲੇ ਹਵਾਈ ਪੱਟੀ ਤੋਂ ਫਿਸਲ ਗਿਆ ਅਤੇ ਉਸ ਦੇ ਪਹੀਏ ਚਿੱਕੜ ਵਾਲੀ ਜ਼ਮੀਨ ਵਿੱਚ ਫਸ ਗਏ। ਏਅਰਲਾਈਨ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਘਟਨਾ ਵੀਰਵਾਰ ਦੀ ਹੈ, ਜਦੋਂ ਜਹਾਜ਼ 98 ਯਾਤਰੀਆਂ ਨੂੰ ਲੈ ਕੇ ਉਡਾਣ ਭਰਨ ਵਾਲਾ ਸੀ। ਹਾਲਾਂਕਿ ਘਟਨਾ ਤੋਂ ਬਾਅਦ ਉਡਾਣ ਰੱਦ ਕਰ ਦਿੱਤੀ ਗਈ।