ਕੰਨੂਰ, 17 ਫਰਵਰੀ
ਕੇਰਲਾ ਦੇ ਸਰਕਾਰੀ ਹਸਪਤਾਲ ’ਚ ਅੱਜ ਇਕ ਔਰਤ (40) ਦੀ ਸਾਹ ਪ੍ਰਣਾਲੀ ’ਚ ਫਸੀ ਸੀਟੀ ਨੂੰ ਡਾਕਟਰਾਂ ਨੇ ਅਪਰੇਸ਼ਨ ਕਰਕੇ ਕੱਢ ਦਿੱਤਾ ਹੈ। ਔਰਤ ਨੂੰ ਪਿਛਲੇ ਦੋ ਦਹਾਕਿਆ ਤੋਂ ਸਾਹ ਲੈਣ ’ਚ ਤਕਲੀਫ਼ ਹੋ ਰਹੀ ਸੀ। ਡਾ. ਰਾਜੀਵ ਰਾਮ ਅਤੇ ਡਾ. ਪਦਮਨਾਭਨ ਨੂੰ ਕੰਨੂਰ ਜ਼ਿਲ੍ਹੇ ਦੇ ਮਤਨੌਰ ਕਸਬੇ ਦੀ ਵਸਨੀਕ ਔਰਤ ਦੇ ਇਲਾਜ ਦੌਰਾਨ ਪਤਾ ਲੱਗਾ ਕਿ ਉਸ ਦੀ ਸਾਹ ਨਲੀ ’ਚ ਕੁਝ ਅੜਿਆ ਹੋਇਆ ਹੈ। ਔਰਤ ਨੂੰ ਸ਼ੱਕ ਸੀ ਕਿ ਉਸ ਨੂੰ ਦਮੇ ਦੀ ਬਿਮਾਰੀ ਹੈ, ਪਰ ਡਾਕਟਰਾਂ ਨੇ ਜਦੋਂ ਉਸ ਨੂੰ ਸੀਟੀ ਵਿਖਾਈ ਤਾਂ ਔਰਤ ਨੂੰ ਯਾਦ ਆਇਆ ਕਿ 25 ਸਾਲ ਪਹਿਲਾਂ ਆਪਣੇ ਦੋਸਤਾਂ ਨਾਲ ਖੇਡਦੇ ਉਸ ਨੇ ਇਹ ਸੀਟੀ ਨਿਗਲ ਲਈ ਸੀ। ਡਾਕਟਰਾਂ ਨੇ ਔਰਤ ਨੂੰ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਦਿੱਤੀ ਹੈ। ਡਾਕਟਰਾਂ ਮੁਤਾਬਕ ਹੁਣ ਉਸ ਨੂੰ ਸਾਹ ਲੈਣ ’ਚ ਮੁਸ਼ਕਲ ਨਹੀਂ ਆਏਗੀ। -ਪੀਟੀਆਈ