ਨਵੀਂ ਦਿੱਲੀ, 27 ਮਈ
ਮਾਈਕੋਬਲੌਗਿੰਗ ਤੇ ਸੋਸ਼ਲ ਨੈੱਟਵਰਕਿੰਗ ਸੇਵਾਵਾਂ ਦੇਣ ਵਾਲੀ ਅਮਰੀਕੀ ਕੰਪਨੀ ਟਵਿੱਟਰ ਨੇ ਅੱਜ ਕਿਹਾ ਕਿ ਉਹ ਭਾਰਤ ਵਿੱਚ ਲਾਗੂ ਕਾਨੂੰਨਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਰੱਖਣ ਦੇ ਨਾਲ ਸਰਕਾਰ ਨਾਲ ਰਚਨਾਤਮਕ ਸੰਵਾਦ ਜਾਰੀ ਰੱਖੇਗੀ। ਟਵਿੱਟਰ ਨੇ ਕਿਹਾ ਕਿ ਉਹ ਆਪਣੇ ਦਿੱਲੀ ਤੇ ਗੁੜਗਾਓਂ ਸਥਿਤ ਦਫ਼ਤਰਾਂ ਵਿੱਚ ਹਾਲੀਆ ਪੁਲੀਸ ਕਾਰਵਾਈ ਤੋਂ ਬਾਅਦ ਆਪਣੇ ਭਾਰਤ ਮੁਲਾਜ਼ਮਾਂ ਲਈ ਫ਼ਿਕਰਮੰਦ ਹੈ। ਟਵਿੱਟਰ ਨੇ ਕਿਹਾ ਕਿ ਭਾਜਪਾ ਆਗੂ ਦੇ ਟਵੀਟ ਵਿੱਚ ‘ਮੈਨੀਪੁਲੇਟਿਡ ਮੀਡੀਆ’ ਦਾ ਟੈਗ ਲਗਾਉਣ ਦੇ ਜਵਾਬ ਵਿੱਚ ਪੁਲੀਸ ਵੱਲੋਂ ਡਰਾਉਣ ਧਮਕਾਉਣ ਦੀ ਰਣਨੀਤੀ ਤੋਂ ਉਹ ਫਿਕਰਮੰਦ ਹੈ।
-ਪੀਟੀਆਈ