ਰਾਮਬਨ/ਜੰਮੂ, 21 ਸਤੰਬਰ
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਫਾਰੂਕ ਅਬਦੁੱਲਾ ਨੇ ਅੱਜ ਆਸ ਪ੍ਰਗਟਾਈ ਕਿ ਧਾਰਾ 370 ਰੱਦ ਕਰਨ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ’ਤੇ ਸੁਪਰੀਮ ਕੋਰਟ ਜਲਦੀ ਹੀ ਸੁਣਵਾਈ ਕਰੇਗੀ। ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਬਹਾਲੀ ਲਈ ਲੜਾਈ ਜਾਰੀ ਰੱਖਣ ਦਾ ਅਹਿਦ ਵੀ ਕੀਤਾ। ਅਬਦੁੱਲਾ ਨੇ ਕਿਹਾ ਕਿ ਅਗਲੀਆਂ ਅਸੈਂਬਲੀ ਚੋਣਾਂ ਸੰਵਿਧਾਨ ਤਹਿਤ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਵਾਸਤੇ ਲੜਾਈ ਲੜਨ ਲਈ ਪਹਿਲਾ ਸਿਆਸੀ ਮੌਕਾ ਮੁਹੱਈਆ ਕਰਵਾਉਣਗੀਆਂ। ਸਾਬਕਾ ਮੁੱਖ ਨੇ ਇਹ ਪ੍ਰਗਟਾਵਾ ਜ਼ਿਲ੍ਹਾ ਰਾਮਬਨ ਦੇ ਬਤੋਤੇ ਵਿੱਚ ਮੰਗਲਵਾਰ ਨੂੰ ਬਲਾਕ ਵਰਕਰਾਂ, ਅਹੁਦੇਦਾਰਾਂ ਅਤੇ ਕਾਰਜਕਰਤਾਵਾਂ ਦੀ ਕਨਵੈਨਸ਼ਨ ਦੌਰਾਨ ਕੀਤਾ। ਇਸ ਮੌਕੇ ਮੰਤਰੀ ਅਬਦੁੱਲਾ ਨੇ ਇਹ ਕਿਹਾ, ‘‘ਅਸੀਂ ਸਿਰਫ ਸੁਪਰੀਮ ਕੋਰਟ ’ਤੇ ਨਿਰਭਰ ਨਹੀਂ ਹਾਂ। ਅਸੀਂ ਸਿਆਸੀ ਲੜਾਈ ਲੜ ਸਕਦੇ ਹਾਂ।’’ -ਪੀਟੀਆਈ