ਚੇਨੱਈ, 14 ਮਾਰਚ
ਡੀਐੱਮਕੇ ਪ੍ਰਧਾਨ ਐੱਮਕੇ ਸਟਾਲਿਨ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੇਂਦਰ ਸਰਕਾਰ ਨੂੰ ਵਿਵਾਦਤ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਰੱਦ ਕਰਨ ਅਤੇ ਭਾਰਤ ’ਚ ਸ਼ਰਨਾਰਥੀ ਕੈਂਪਾਂ ’ਚ ਰਹਿ ਰਹੇ ਸ੍ਰੀਲੰਕਾਈ ਤਾਮਿਲਾਂ ਨੂੰ ਨਾਗਰਿਕਤਾ ਦੇਣ ਦੀ ਲਗਾਤਾਰ ਅਪੀਲ ਕਰਦੀ ਰਹੇਗੀ। ਉਨ੍ਹਾਂ ਪਾਰਟੀ ਦੇ ਚੋਣ ਮੈਨੀਫੈਸਟੋ ’ਚ ਕਿਹਾ ਹੈ ਕਿ ਡੀਐੱਮਕੇ ਨੇ ਸੀਏਏ ਦਾ ਵਿਰੋਧ ਕੀਤਾ ਸੀ ਅਤੇ ਇਸ ਖ਼ਿਲਾਫ਼ ਮੁਹਿੰਮ ਚਲਾਈ ਸੀ। ਇੱਥੋਂ ਤੱਕ ਕਿ ਡੀਐੱਮਕੇ ਨੇ ਇਹ ਕਾਨੂੰਨ ਰੱਦ ਕਰਨ ਲਈ ਦਬਾਅ ਪਾਉਣ ਵਾਸਤੇ ਤਾਮਿਲ ਨਾਡੂ ’ਚ ਇੱਕ ਕਰੋੜ ਹਸਤਾਖ਼ਰ ਕਰਵਾਉਣ ਦੀ ਮੁਹਿੰਮ ਵੀ ਚਲਾਈ ਸੀ। ਉਨ੍ਹਾਂ ਕਿਹਾ, ‘ਕੇਂਦਰ ਸਰਕਾਰ ਨੂੰ ਨਾਗਰਿਕਤਾ ਸੋਧ ਕਾਨੂੰਨ-2019 ਰੱਦ ਕਰਨ ਦੀ ਅਪੀਲ ਕੀਤੀ ਜਾਵੇਗੀ।’ -ਪੀਟੀਆਈ
ਇੱਕ ਹੋਰ ਡੀਐੱਮਕੇ ਵਿਧਾਇਕ ਭਾਜਪਾ ’ਚ ਸ਼ਾਮਲ
ਤਾਮਿਲ ਨਾਡੂ ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਅੱਜ ਡੀਐੱਮਕੇ ਵਿਧਾਇਕ ਪੀ ਸਰਵਨਨ ਭਾਜਪਾ ’ਚ ਸ਼ਾਮਲ ਹੋ ਗਏ ਹਨ। ਸਰਵਨਨ ਮਦਰੈ ਖੇਤਰ ਦੇ ਤਿਰੂਪਰਨਕੁੰਦਰਮ ਹਲਕੇ ਤੋਂ ਵਿਧਾਇਕ ਹਨ ਅਤੇ ਉਹ ਕੂ ਕਾ ਸੇਲਵਮ ਤੋਂ ਬਾਅਦ ਪਾਰਟੀ ਦੇ ਦੂਜੇ ਨੰਬਰ ਦੇ ਵਿਧਾਇਕ ਹਨ। ਉਨ੍ਹਾਂ ਨੂੰ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਐੱਲ ਮੁਰੂਗਨ ਨੇ ਪਾਰਟੀ ’ਚ ਸ਼ਾਮਲ ਕੀਤਾ।