ਨਵੀਂ ਦਿੱਲੀ, 20 ਜੁਲਾਈ
ਗੋਅ ਫਸਟ ਏਅਲਰਾਈਨ ਦੀ ਦਿੱਲੀ ਤੋਂ ਗੁਹਾਟੀ ਜਾ ਰਹੀ ਉਡਾਣ ਨੂੰ ਅੱਜ ਹਵਾ ਵਿੱਚ ਜਹਾਜ਼ ਦਾ ਮੂਹਰਲਾ ਸ਼ੀਸ਼ਾ (ਵਿੰਡਸ਼ੀਲਡ) ਤਿੜਕਨ ਮਗਰੋਂ ਜੈਪੁਰ ਵੱਲ ਮੋੜਨਾ ਪੈ ਗਿਆ। ਪਿਛਲੇ ਦੋ ਦਿਨਾਂ ਵਿੱਚ ਗੋਅ ਫਸਟ ਜਹਾਜ਼ ਵਿੱਚ ਤਕਨੀਕੀ ਨੁਕਸ ਪੈਣ ਦੀ ਇਹ ਤੀਜੀ ਘਟਨਾ ਹੈ। ਸ਼ਹਿਰੀ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਵੱਲੋਂ ਤਿੰਨੋਂ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਗੋਅ ਫਸਟ ਦੇ ਤਰਜਮਾਨ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।