ਨਵੀਂ ਦਿੱਲੀ, 23 ਜਨਵਰੀ
ਗਿਆਰਾਂ ਮਹਿਲਾ ਫੌਜੀ ਅਫਸਰਾਂ ਨੇ ਫੌਜ ਵਿਚ ਸਥਾਈ ਕਮਿਸ਼ਨ, ਤਰੱਕੀਆਂ ਤੇ ਬਣਦੇ ਲਾਭ ਲੈਣ ਲਈ ਮੁੜ ਸਰਵਉਚ ਅਦਾਲਤ ਵੱਲ ਰੁਖ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਵਉਚ ਅਦਾਲਤ ਦੇ ਪਿਛਲੇ ਸਾਲ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰ ਕੇ ਉਨ੍ਹਾਂ ਨੂੰ ਬਣਦੇ ਲਾਭ ਨਹੀਂ ਦਿੱਤੇ ਜਾ ਰਹੇ। ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿਚ 27 ਜਨਵਰੀ ਨੂੰ ਹੋਵੇਗੀ।-ਪੀਟੀਆਈ