ਅਲਾਹਾਬਾਦ, 28 ਦਸੰਬਰ
ਅਲਾਹਾਬਾਦ ਹਾਈ ਕੋਰਟ ਨੇ ਹਿੰਦੂ ਔਰਤ ਨਾਲ ਵਿਆਹ ਕਰਵਾਉਣ ਦੇ ਇੱਕ ਮਾਮਲੇ ਵਿੱਚ ਮੁਸਲਿਮ ਵਿਅਕਤੀ ਖ਼ਿਲਾਫ਼ ਦਰਜ ਕੇਸ ਨੂੰ ਰੱਦ ਕਰਨ ਦਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਔਰਤ ਨੂੰ ਆਪਣੀਆਂ ਸ਼ਰਤਾਂ ਮੁਤਾਬਕ ਜ਼ਿੰਦਗੀ ਜਿਊਣ ਦਾ ਹੱਕ ਹੈ। ਉਤਰ ਪ੍ਰਦੇਸ਼ ਦੇ ਇਤਾਹ ਜ਼ਿਲ੍ਹੇ ਨਾਲ ਸਬੰਧਿਤ ਅੰਤਰ-ਜਾਤੀ ਵਿਆਹ ਦੇ ਮਾਮਲੇ ਵਿੱਚ ਜਸਟਿਸ ਪੰਕਜ ਨਕਵੀ ਅਤੇ ਵਿਵੇਕ ਅਗਰਵਾਲ ਦੇ ਬੈਂਚ ਨੇ ਕਿਹਾ ਕਿ ਔਰਤ ਆਪਣੇ ਹਾਈ ਸਕੂਲ ਦੇ ਸਰਟੀਫਿਕੇਟ ਮੁਤਾਬਕ ਬਾਲਗ ਹੈ। ਬੈਂਚ ਨੇ ਕਿਹਾ ਕਿ ਸ਼ਿਖਾ ਆਪਣੀ ਮਰਜ਼ੀ ਤੇ ਸ਼ਰਤਾਂ ਮੁਤਾਬਕ ਜ਼ਿੰਦਗੀ ਜਿਊਣ ਦੀ ਹੱਕਦਾਰ ਹੈ ਅਤੇ ਉਸ ਨੇ ਆਪਣੇ ਪਤੀ ਨਾਲ ਰਹਿਣ ਦੀ ਇੱਛਾ ਜ਼ਾਹਰ ਕੀਤੀ ਹੈ। ਇਸ ਦੇ ਲਈ ਉਹ ਆਜ਼ਾਦ ਹੈ। -ਪੀਟੀਆਈ