ਲਖਨਊ, 21 ਅਕਤੂਬਰ
ਬ੍ਰਾਂਡ ਏਂਗਲਬ੍ਰੈਖਤ ਅਤੇ ਲੋਗਨ ਵਾਨ ਬੀਕ ਵਿਚਾਲੇ ਸੱਤਵੀਂ ਵਿਕਟ ਲਈ ਰਿਕਾਰਡ ਸੈਂਕੜੇ ਵਾਲੀ ਸਾਂਝੇਦਾਰੀ ਦੀ ਮਦਦ ਨਾਲ ਨੀਦਰਲੈਂਡ ਨੇ ਸ਼ੁਰੂਆਤੀ ਝਟਕਿਆਂ ਤੋਂ ਉਭਰਦੇ ਹੋਏ ਇਕ ਦਿਨਾਂ ਵਿਸ਼ਵ ਕੱਪ ਦੇ ਮੈਚ ਵਿੱਚ ਸ੍ਰੀਲੰਕਾ ਖ਼ਿਲਾਫ਼ 49.4 ਓਵਰਾਂ ਵਿੱਚ 262 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖਿਆ। ਏਂਗਲਬ੍ਰੈਖਤ ਨੇ 82 ਗੇਂਦਾਂ ‘ਚ ਚਾਰ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 70 ਦੌੜਾਂ ਬਣਾਈਆਂ, ਜਦਕਿ ਵੈਨ ਬੀਕ ਨੇ 75 ਗੇਂਦਾਂ ‘ਚ 59 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਦੋਵਾਂ ਵਿਚਾਲ 130 ਦੌੜਾਂ ਦੀ ਭਾਈਵਾਲੀ ਹੋਈ।