ਨਵੀਂ ਦਿੱਲੀ, 3 ਜੂਨ
ਵਿਸ਼ਵ ਸਾਈਕਲ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਟਿਕਾਊ ਅਤੇ ਸਿਹਤਮੰਦ ਜੀਵਨ ਸ਼ੈਲੀ ਵਾਸਤੇ ਮਹਾਤਮਾ ਗਾਂਧੀ ਤੋਂ ਪ੍ਰੇਰਨਾ ਲੈਣ ਲਈ ਆਖਿਆ ਹੈ। ਸ੍ਰੀ ਮੋਦੀ ਨੇ ਟਵਿੱਟਰ ’ਤੇ ਸੁਨੇਹੇ ਵਿੱਚ ਮਹਾਤਮਾ ਗਾਂਧੀ ਦੀ ਸਾਈਕਲ ਚਲਾਉਣ ਸਮੇਂ ਦੀ ਤਸਵੀਰ ਸਾਂਝੀ ਕੀਤੀ ਹੈ। ਮੋਦੀ ਨੇ ਟਵੀਟ ਕੀਤਾ, ‘‘ਵਾਤਾਵਰਨ ਲਈ ਜੀਵਨ ਸ਼ੈਲੀ (ਜ਼ਿੰਦਗੀ)। ਅੱਜ ਸਾਈਕਲ ਦਿਵਸ ਹੈ ਅਤੇ ਇਸ ਮੌਕੇ ਟਿਕਾਊ ਤੇ ਸਿਹਤਮੰਦ ਜ਼ਿੰਦਗੀ ਜਿਊਣ ਲਈ ਮਹਾਤਮਾ ਗਾਂਧੀ ਤੋਂ ਬੇਹਤਰ ਪ੍ਰੇਰਨਾ ਕੌਣ ਦੇ ਸਕਦਾ ਹੈ।’’ ਦੱਸਣਯੋਗ ਹੈ ਕਿ ਸੰਯੁਕਤ ਰਾਸ਼ਟਰ ਜਨਰਲ ਕੌਂਸਲ ਨੇ ਲੋਕਾਂ ਨੂੰ ਆਵਾਜਾਈ ਦੇ ਸਧਾਰਨ ਅਤੇ ਵਧੀਆ ਸਾਧਨ ਸਾਈਕਲ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਵਾਸਤੇ 2018 ਵਿੱਚ 3 ਜੂਨ ਨੂੰ ਸਾਈਕਲ ਦਿਵਸ ਐਲਾਨਿਆ ਸੀ। ਸਾਈਕਲ ਨੂੰ ‘ਵਾਤਾਵਰਨ ਫਰੈਂਡਲੀ’ ਵੀ ਮੰਨਿਆ ਜਾਂਦਾ ਹੈ। -ਪੀਟੀਆਈ