ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਫਰਵਰੀ
ਸਿੰਘੂ ਬਾਰਡਰ ਤੋਂ ਪੱਤਰਕਾਰੀ ਕਰਦੇ ਹੋਏ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਪੱਤਰਕਾਰ ਮਨਦੀਪ ਪੁਨੀਆ ਨੇ ਰਿਹਾਈ ਮਗਰੋਂ ਜੇਲ੍ਹ ਜਾਣ ਨੂੰ ਵੀ ਪੱਤਰਕਾਰੀ ਦਾ ਇਕ ਤਜਰਬਾ ਮੰਨਿਆ ਤੇ ਕਿਹਾ ਕਿ ਉਸ ਨੇ ਤਿਹਾੜ ਵਿੱਚ ਬਿਤਾਏ ਸਮੇਂ ਨੂੰ ਵੀ ਇਕ ਮੌਕੇ ਵੱਜੋਂ ਲਿਆ। ਉਸ ਨੇ ਕਿਹਾ ਕਿ ਤਿਹਾੜ ਵਿੱਚ ਬੰਦ ਹੋਰ ਕਿਸਾਨਾਂ ਨਾਲ ਇਸ ਸਮੇਂ ਗੱਲਬਾਤ ਕੀਤੀ ਬਾਰੇ ਉਹ ਪੂਰੀ ਰਿਪੋਰਟ ਲਿਖੇਗਾ। ਉਸ ਕੋਲ ਕਾਪੀ ਨਹੀਂ ਸੀ ਜਿਸ ਕਰਕੇ ਉਸ ਨੇ ਕਿਸਾਨਾਂ ਨਾਲ ਗੱਲਬਾਤ ਦੇ ਨੁਕਤੇ ਤੇ ਨਾਂ ਆਪਣੀ ਲੱਤ ਉਪਰ ਲਿਖੇ।