ਨਵੀਂ ਦਿੱਲੀ: ਕਸ਼ਮੀਰੀ ਵੱਖਵਾਦੀ ਆਗੂ ਯਾਸੀਨ ਮਲਿਕ ਨੇ ਤਿਹਾੜ ਜੇਲ੍ਹ ’ਚ ਪਿਛਲੇ 10 ਦਿਨ ਤੋਂ ਚੱਲ ਰਹੀ ਆਪਣੀ ਭੁੱਖ ਹੜਤਾਲ ਅੱਜ ਖਤਮ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਸ ਦੀਆਂ ਮੰਗਾਂ ਸਬੰਧਤ ਅਥਾਰਿਟੀ ਕੋਲ ਭੇਜੇ ਜਾਣ ਦੀ ਸੂਚਨਾ ਮਿਲਣ ਮਗਰੋਂ ਮਲਿਕ ਨੇ ਭੁੱਖ ਹੜਤਾਲ ਖਤਮ ਕਰਨ ਦਾ ਫ਼ੈਸਲਾ ਲਿਆ ਹੈ। ਜੰਮੂ ਦੀ ਅਦਾਲਤ ’ਚ ਰੁਬੱਈਆ ਸਈਦ ਅਗਵਾ ਕੇਸ ਦੀ ਸੁਣਵਾਈ ਦੌਰਾਨ ਉਸ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਦੀ ਇਜਾਜ਼ਤ ਨਾ ਮਿਲਣ ਕਾਰਨ ਉਸ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ। -ਪੀਟੀਆਈ