ਮਨਧੀਰ ਦਿਓਲ
ਨਵੀਂ ਦਿੱਲੀ, 3 ਜੁਲਾਈ
ਭਾਰਤੀ ਯੂਥ ਕਾਂਗਰਸ ਵੱਲੋਂ ਨੰਗੇ ਧੜ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਦੇ ਕੇ ਰੇਲਵੇ ਦਾ ਨਿੱਜੀਕਰਨ ਦਾ ਵਿਰੋਧ ਕੀਤਾ ਗਿਆ। ਕਾਰਕੁਨ ਦਿੱਲੀ ਪੁਲੀਸ ਨਾਲ ਭਿੜ ਗਏ ਤੇ ਆਪਣੀਆਂ ਕਮੀਜ਼ਾਂ ਲਾਹ ਕੇ ਰੋਸ ਪ੍ਰਗਟ ਕੀਤਾ। ਯੂਥ ਆਗੂ ਕੇਂਦਰ ਸਰਕਾਰ ਵੱਲੋਂ ਪ੍ਰਾਈਵੇਟ ਰੇਲਾਂ ਚਲਾਉਣ ਦੀ ਯੋਜਨਾ ਤੋਂ ਖ਼ਫ਼ਾ ਹਨ।