ਨਵੀਂ ਦਿੱਲੀ, 15 ਫਰਵਰੀ
ਯੂ-ਟਿਊਬ ’ਤੇ ਸੰਸਦ ਟੀਵੀ ਦੇ ਅਕਾਊਂਟ ਨੂੰ ਯੂ-ਟਿਊਬ ਦੇ ਭਾਈਚਾਰਕ ਦਿਸ਼ਾ-ਨਿਰਦੇਸ਼ਾਂ ਦੀ ਕਥਿਤ ਤੌਰ ‘ਤੇ ਉਲੰਘਣਾ ਕਰਨ ’ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਯੂ-ਟਿਊਬ ਚੈਨਲ ‘ਤੇ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਖ਼ਬਰਾਂ ਆ ਰਹੀਆਂ ਹਨ ਕਿ ਅਕਾਊਂਟ ਨੂੰ ਹੈਕ ਕਰਕੇ ਇਸ ਦਾ ਨਾਂ ਬਦਲ ਕੇ ‘ਈਥੇਰੀਅਮ’ ਕਰ ਦਿੱਤਾ ਗਿਆ ਸੀ, ਜੋ ਕਿ ਕ੍ਰਿਪਟੋ ਕਰੰਸੀ ਹੈ।