ਜੰਮੂੁ/ਲਖਨਊ, 23 ਨਵੰਬਰ
ਭਾਜਪਾ ਨੇ ਆਗਾਮੀ ਜ਼ਿਲ੍ਹਾ ਵਿਕਾਸ ਪ੍ਰੀਸ਼ਦ ਚੋਣਾਂ ’ਚ ਪਾਰਟੀ ਦੇ ਅਧਿਕਾਰਤ ਉਮੀਦਵਾਰ ਤੋਂ ਵੱਖਰੇ ਤੌਰ ’ਤੇ ਨਾਮਜ਼ਦਗੀ ਦਾਖਲ ਕਰਨ ਵਾਲੇ ਇੱਕ ਸੀਨੀਅਰ ਕਾਰਕੁਨ ਸਣੇ ਤਿੰਨ ਵਰਕਰਾਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਹੈ। ਭਾਜਪਾ ਦੇ ਇੱਕ ਤਰਜਮਾਨ ਨੇ ਦੱਸਿਆ ਕਿ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ ਮੁਤਾਬਕ ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਦੇ ਹੁਕਮਾਂ ’ਤੇ ਬਾਗ਼ੀ ਉਮੀਦਵਾਰ ਬਲਬੀਰ ਲਾਲ ਅਤੇ ਉਸ ਦੇ ਸਮਰਥਕਾਂ ਮੰਡਲ ਪ੍ਰਧਾਨ ਸ਼ਕਤੀ ਸ਼ਰਮਾ ਅਤੇ ਕਿਸਾਨ ਮੋਰਚਾ ਦੇ ਉਪ ਪ੍ਰਧਾਨ ਹਰਜੀਤ ਸਿੰਘ ਨੂੰ ਪਾਰਟੀ ’ਚੋਂ ਕੱਢਿਆ ਗਿਆ ਹੈ। ਦੂਜੇ ਪਾਸੇ ਉੱਤਰ ਪ੍ਰਦੇਸ਼ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੇਪੀਐੱਸ ਰਾਠੌਰ ਨੇ ਅੱਜ ਦੱਸਿਆ ਕਿ ਸੂਬੇ ਦੇ ਮੇਰਠ ਵਿਧਾਨ ਪ੍ਰੀ਼ਸ਼ਦ ਚੋਣ ਹਲਕੇ ਤੋਂ ਭਾਜਪਾ ਦੇ ਅਧਿਕਾਰਤ ਉਮੀਦਵਾਰ ਖ਼ਿਲਾਫ਼ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਹਾਰਨਪੁਰ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੁਨਵੀਰ ਪੁੰਡੀਰ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਵੱਲੋਂ 6 ਸਾਲਾਂ ਲਈ ਪਾਰਟੀ ’ਚੋਂ ਕੱਢਣ ਦੇ ਹੁਕਮ ਦਿੱਤੇ ਗਏ ਹਨ। -ਪੀਟੀਆਈ