ਨਵੀਂ ਦਿੱਲੀ, 27 ਮਈ
ਜ਼ਾਈਡਸ ਕੈਡਿਲਾ ਨੇ ਭਾਰਤੀ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਤੋਂ ਕੋਵਿਡ ਦੇ ਇਲਾਜ ਲਈ ਵਿਕਸਤ ਐਂਟੀਬਾਡੀਜ਼ ਕੋਕਟੇਲ ਦੀ ਮਨੁੱਖਾਂ ਵਿੱਚ ਕਲੀਨਿਕਲ ਟਰਾਇਲ ਲਈ ਪ੍ਰਵਾਨਗੀ ਮੰਗੀ ਹੈ। ਕੈਡਿਲਾ ਹੈੱਲਥਕੇਅਰ ਨੇ ਇਕ ਬਿਆਨ ਵਿੱਚ ਕਿਹਾ ਕਿ ਜ਼ਾਈਡਸ ਨੇ ਡੀਸੀਜੀਆਈ ਤੋਂ ਜ਼ੈੱਡਆਰਸੀ-3308, ਜੋ ਕਿ ਸਾਰਸ-ਕੋਵ-2 ਨੂੰ ਬੇਅਸਰ ਕਰਨ ਵਾਲੇ ਮੋਨੋਕਲੋਨਲ ਐਂਟੀਬਾਡੀਜ਼ ਦਾ ਕੋਕਟੇਲ ਹੈ, ਦੇ ਮਨੁੱਖਾਂ ’ਤੇ ਕਲੀਨਿਕਲ ਟਰਾਇਲ ਦੀ ਪ੍ਰਵਾਨਗੀ ਮੰਗੀ ਹੈ।’ ਜ਼ੈੱਡਆਰਸੀ-3308 ਸੁਰੱਖਿਆ ਮਾਪਦੰਡਾਂ ਦੀ ਕਸੌਟੀ ’ਤੇ ਖਰੀ ਉਤਰੀ ਹੈ। ਜ਼ਾਈਡਸ ਨੇ ਕਿਹਾ ਕਿ ਉਹ ਇਕੋ ਇਕ ਭਾਰਤੀ ਕੰਪਨੀ ਹੈ, ਜਿਸ ਨੇ ਕੋਵਿਡ ਦੇ ਇਲਾਜ ਲਈ ਮੋਨੋਕਲੋਨਲ ਨੂੰ ਬੇਅਸਰ ਕਰਨ ਲਈ ਐਂਟੀਬਾਡੀਜ਼ ਅਧਾਰਿਤ ਕੋਕਟੇਲ ਵਿਕਸਤ ਕੀਤੀ ਹੈ। -ਪੀਟੀਆਈ