ਨਵੀਂ ਦਿੱਲੀ, 11 ਸਤੰਬਰ
ਦਵਾਈਆਂ ਬਣਾਉਣ ਵਾਲੀ ਕੰਪਨੀ ‘ਜ਼ਾਇਡਸ ਕੈਡਿਲਾ’ ਨੇ ਕਿਹਾ ਹੈ ਕਿ ਇਸ ਨੂੰ ਕੈਂਸਰ ਦੀਆਂ ਕੁਝ ਕਿਸਮਾਂ ਦੇ ਇਲਾਜ ਲਈ ਵਰਤੇ ਜਾਣ ਵਾਲੇ ਇੰਜੈਕਸ਼ਨ ‘ਡੌਕਸੋਰੁਬੀਸਿਨ ਹਾਈਡਰੋਕਲੋਰਾਈਡ ਲਿਪੋਸਮ’ ਨੂੰ ਅਮਰੀਕੀ ਬਾਜ਼ਾਰ ਵਿੱਚ ਲਿਆਉਣ ਸਬੰਧੀ ਅਮਰੀਕਾ ਦੇ ਸਿਹਤ ਰੈਗੂਲੇਟਰ- ‘ਯੂਨਾਈਟਡ ਸਟੇਟਜ਼ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ’ (ਯੂਐੱਸਐੱਫਡੀਏ) ਤੋਂ ਅੰਤਿਮ ਪ੍ਰਵਾਨਗੀ ਮਿਲ ਗਈ ਹੈ। ਕੰਪਨੀ ਨੇ ਦੱਸਿਆ ਕਿ ਇਸ ਨੂੰ ਇਹ ਦਵਾਈ 20 ਐੱਮਜੀ/10 ਐੱਮਐੱਲ ਅਤੇ 50 ਐੱਮਜੀ/25 ਐੱਮਐੱਲ ਦੀ ਸਿੰਗਲ ਡੋਜ਼ ਦੇ ਰੂਪ ’ਚ ਬਾਜ਼ਾਰ ’ਚ ਲਿਆਉਣ ਸਬੰਧੀ ਮਨਜ਼ੂਰੀ ਮਿਲ ਗਈ ਹੈ।
ਕੰਪਨੀ ਮੁਤਾਬਕ ਇਸ ਇੰਜੈਕਸ਼ਨ ਸਬੰਧੀ ਇਹ ਮਿਲੀ ਪਹਿਲੀ ਆਗਿਆ ਹੈ, ਜਿਸਨੂੰ ਕਿ ਮੁਲਕ ਵਿੱਚ ਹੀ ਤਿਆਰ ਕੀਤਾ ਗਿਆ ਹੈ ਤੇ ਜਿਸਨੂੰ ਕੰਪਨੀ ਵਿੱਚ ਹੀ ਤਿਆਰ ਕੀਤਾ ਜਾਵੇਗਾ। -ਪੀਟੀਆਈ