ਨਵੀਂ ਦਿੱਲੀ, 20 ਅਗਸਤ
ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ਜ਼ਾਇਡਸ ਕੈਡਿਲਾ ਦੀਆਂ ਤਿੰਨ ਖੁਰਾਕਾਂ ਵਾਲੀ ਵੈਕਸੀਨ ‘ਜ਼ਾਇਕੋਵ-ਡੀ’ ਨੂੰ ਹੰਗਾਮੀ ਤੌਰ ’ਤੇ ਵਰਤਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਜ਼ਾਇਕੋਵ-ਡੀ ਕਰੋਨਾ ਲਾਗ ਖ਼ਿਲਾਫ਼ ਦੁਨੀਆ ਦੀ ਪਹਿਲੀ ਡੀਐੱਨਏ ਵੈਕਸੀਨ ਹੈ। ਦੇਸ਼ ’ਚ ਇਹ ਛੇਵੀਂ ਵੈਕਸੀਨ ਹੈ ਜਿਸ ਨੂੰ ਕਰੋਨਾ ਦੇ ਇਲਾਜ ਲਈ ਵਰਤਿਆ ਜਾਵੇਗਾ। ਕੈਡਿਲਾ ਹੈਲਥਕੇਅਰ ਦੇ ਐੱਮਡੀ ਸ਼ਾਰਵਿਲ ਪਟੇਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਵੈਕਸੀਨ 12 ਤੋਂ 18 ਸਾਲ ਦੇ ਬਾਲਗਾਂ ’ਤੇ ਵੀ ਕਾਰਗਰ ਸਾਬਿਤ ਹੋਵੇਗੀ। ਕੰਪਨੀ ਨੇ ਦੇਸ਼ ’ਚ 50 ਤੋਂ ਜ਼ਿਆਦਾ ਕੇਂਦਰਾਂ ’ਤੇ ਵੈਕਸੀਨ ਦੇ ਕਲੀਨਿਕਲ ਟ੍ਰਾਇਲ ਕੀਤੇ ਹਨ। -ਪੀਟੀਆਈ
ਜੌਹਨਸਨ ਐਂਡ ਜੌਹਨਸਨ ਵੱਲੋਂ ਬੱਚਿਆਂ ’ਤੇ ਵੈਕਸੀਨ ਦੇ ਅਧਿਐਨ ਲਈ ਅਰਜ਼ੀ
ਨਵੀਂ ਦਿੱਲੀ: ਜੌਹਨਸਨ ਐਂਡ ਜੌਹਨਸਨ ਨੇ 12 ਤੋਂ 17 ਸਾਲ ਤੱਕ ਦੇ ਬੱਚਿਆਂ ’ਤੇ ਆਪਣੀ ਕੋਵਿਡ-19 ਵੈਕਸੀਨ ਦੇ ਅਧਿਐਨ ਲਈ ਭਾਰਤੀ ਡਰੱਗ ਰੈਗੂਲੇਟਰ ਨੂੰ ਅਰਜ਼ੀ ਦਿੱਤੀ ਹੈ। ਅਮਰੀਕਾ ਆਧਾਰਿਤ ਕੰਪਨੀ ਨੇ ਕਿਹਾ ਹੈ ਕਿ ਉਨ੍ਹਾਂ ਬੱਚਿਆਂ ’ਤੇ ਵੈਕਸੀਨ ਦੇ ਅਧਿਐਨ ਲਈ 17 ਅਗਸਤ ਨੂੰ ਅਰਜ਼ੀ ਦਿੱਤੀ ਹੈ।