ਪੱਤਰ ਪ੍ਰੇਰਕ
ਲਹਿਰਾਗਾਗਾ, 12 ਸਤੰਬਰ
ਨੇੜਲੇ ਪਿੰਡ ਗੰਢੁੂਆਂ ਦੇ ਕਿਸਾਨ ਬਲਕਾਰ ਸਿੰਘ ਪੁੱਤਰ ਅਜੈਬ ਸਿੰਘ ਦੀ ਜ਼ਮੀਨ ’ਤੇ ਕਬਜ਼ੇ ਦੀ ਨੀਅਤ ਨਾਲ ਝੋਨੇ ਦੀ ਫਸਲ ’ਤੇ ਕੀਟਨਾਸ਼ਕ ਛਿੜਕਣ ਖਿਲਾਫ਼ ਨਾਮਜ਼ਦ ਭਗਵੰਤ ਸਿੰਘ ਪੱਪਨੀ ਪਿੰਡ ਦੋਲਾ ਸਿੰਘ ਵਾਲਾ, ਸੰਤਰੂਪ ਸਿੰਘ, ਗੁਰਤੇਜ ਸਿੰਘ ਲੀਲਾ ਤੇ ਮੇਸ਼ੀ ਸਿੰਘ ਵਾਸੀਆਨ ਗੰਢੂਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਥਾਣਾ ਧਰਮਗੜ੍ਹ ਦੇ ਮੁਖੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਗੰਢੂਆਂ ਦੇ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਇੱਕ ਦਿਨ ਸਵੇਰੇ 4.15 ’ਤੇ ਘਰ ਤੋਂ ਖੇਤ ਵੱਲ ਸੈਰ ਕਰਨ ਜਾ ਰਿਹਾ ਸੀ ਤਾਂ ਉਸ ਦੇ ਖੇਤ ਕੋਲ ਖੜ੍ਹੀ ਇੱਕ ਗੱਡੀ ਕੋਲ ਭਗਵੰਤ ਸਿੰਘ ਤੇ ਸੰਤਰੂਪ ਸਿੰਘ ਖੜ੍ਹੇ ਸਨ ਅਤੇ ਗੁਰਤੇਜ ਸਿੰਘ ਤੇ ਮੇਸ਼ੀ ਸਿੰਘ ਮੋਢਿਆਂ ’ਤੇ ਸਪਰੇਅ ਵਾਲੀ ਢੋਲੀਆਂ ਟੰਗ ਕੇ ਉਸ ਦੇ ਖੇਤ ’ਚ ਬੀਜੀ ਫਸਲ ’ਤੇ ਸਪਰੇਅ ਕਰ ਰਹੇ ਸਨ ਪਰ ਉਸ ਨੂੰ ਦੇਖ ਗੱਡੀ ਲੈ ਕੇ ਭੱਜ ਗਏ। ਕਿਸਾਨ ਬਲਕਾਰ ਸਿੰਘ ਨੇ ਆਪਣੀ ਫਸਲ ਦਾ ਜ਼ਿਲ੍ਹਾ ਖੇਤੀਬਾੜੀ ਅਫਸਰ ਸੰਗਰੂਰ ਵੱਲੋਂ ਮੁਆਇਨਾ ਕਰਵਾਇਆ ਤਾਂ ਉਸ ਨੂੰ ਜਾਣਕਾਰੀ ਮਿਲੀ ਕਿ ਨਾਮਜ਼ਦ ਮੁਲਜ਼ਮਾਂ ਨੇ ਉਸ ਦੀ ਕਾਸ਼ਤ ਕੀਤੀ ਫਸਲ ’ਤੇ ਕਥਿਤ ਕਬਜ਼ਾ ਕਰਨ ਦੀ ਨੀਅਤ ਲਾਲ ਕੀਟਨਾਸ਼ਕ ਦਵਾਈ ਦਾ ਸਪਰੇਅ ਕਰਕੇ ਨੁਕਸਾਨ ਕੀਤਾ ।