ਪਟਿਆਲਾ: ‘ਮਿਸ਼ਨ ਫ਼ਤਹਿ’ ਦੀ ਸਫ਼ਲਤਾ ਲਈ ਪੰਜਾਬ ਯੂਥ ਵਿਕਾਸ ਬੋਰਡ ਵੱਲੋਂ ਲੋਕਾਂ ਦੀ ਜਾਗਰੂਕਤਾ ਲਈ ਬਣਵਾਏ ਗਏ ਪੋਸਟਰ ਅੱਜ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਜਾਰੀ ਕੀਤੇ। ਬੋਰਡ ਦੇ ਅਹੁਦੇਦਾਰ ਅਤੇ ਨੌਜਵਾਨ ਆਗੂ ਜਿੰਮੀ ਗਰਗ ਸਮਾਣਾ ਨੇ ਦੱਸਿਆ ਕਿ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਦੀ ਰਹਿਨੁਮਾਈ ਹੇਠ ਬੋਰਡ ਵੱਲੋਂ 4 ਜੁਲਾਈ ਤੋਂ ਮਿਸ਼ਨ ਫ਼ਤਿਹ ਤਹਿਤ ਪੰਜਾਬ ਭਰ ਵਿੱਚ ਘਰ-ਘਰ ਸੰਪਰਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ਜਿੰਮੀ ਗਰਗ ਸਮਾਣਾ, ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਡਾਇਰੈਕਟਰ ਹਿਮਾਂਸ਼ੂ ਝਾਅ ਅਤੇ ਯੂਥ ਆਗੂ ਸ਼ੁਭਨੀਤ ਮੰਡੋਰਾ ਹਾਜ਼ਰ ਸਨ। ਬੋਰਡ ਨਾਲ ਜੁੜੇ ਨੌਜਵਾਨ 4 ਜੁਲਾਈ ਨੂੰ ਲੋਕਾਂ ਨੂੰ ਕਰਨਗੇ। -ਖੇਤਰੀ ਪ੍ਰਤੀਨਿਧ