ਪੱਤਰ ਪ੍ਰੇਰਕ
ਪਟਿਆਲਾ, 10 ਅਗਸਤ
ਭਾਸ਼ਾ ਵਿਭਾਗ, ਪੰਜਾਬ ਦੇ ਵਿਹੜੇ ਵਿਚ ਕਿੱਸਾਕਾਰ ‘ਵਾਰਿਸ ਸ਼ਾਹ’ ਦੇ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ‘ਸਾਉਣ ਕਵੀ ਦਰਬਾਰ’ ਜ਼ਿਲ੍ਹਾ ਭਾਸ਼ਾ ਦਫ਼ਤਰ ਪਟਿਆਲਾ ਦੇ ਸਹਿਯੋਗ ਨਾਲ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਦਰਸ਼ਨ ਸਿੰਘ ਬੁੱਟਰ, ਜਗਜੀਤ ਸਿੰਘ ਸੰਧੂ ਅਤੇ ਕੁਲਵੰਤ ਸਿੰਘ ਨਾਰੀਕੇ, ਵੀਰਪਾਲ ਕੌਰ, ਸੰਯੁਕਤ ਡਾਇਰੈਕਟਰ ਭਾਸ਼ਾ ਵਿਭਾਗ, ਪ੍ਰਿਤਪਾਲ ਕੌਰ ਡਿਪਟੀ ਡਾਇਰੈਕਟਰ, ਸਤਨਾਮ ਸਿੰਘ ਸਹਾਇਕ ਡਾਇਰੈਕਟਰ ਅਤੇ ਚੰਦਨਦੀਪ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਪਟਿਆਲਾ ਸ਼ਾਮਲ ਹੋਏ। ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਪਰਵਾਸੀ ਕਵੀ ਜਗਜੀਤ ਸੰਧੂ ਨੇ ਕਿਹਾ ਕਿ ਉਹ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਭਾਸ਼ਾ ਵਿਭਾਗ ਨਾਲ ਜੁੜੇ ਹੋਏ ਹਨ । ਇਸ ਮੌਕੇ ‘ਤੇ ਡਾ. ਪੂਰਨ ਚੰਦ ਜੋਸ਼ੀ ਦੀ ਪੁਸਤਕ ‘ਆਰਵ ਰਿਧਿਮਾ’ ਦੀ ਘੁੰਢ ਚੁਕਾਈ ਵੀ ਕੀਤੀ ਗਈ। ਇਸ ਵਿਸ਼ਾਲ ਕਾਵਿ ਜਗ ਵਿਚ ਕੁਲਵੰਤ ਸਿੰਘ ਸੈਦੋਕੇ, ਬਲਵਿੰਦਰ ਭੱਟੀ, ਗੁਰਦਰਸ਼ਨ ਸਿੰਘ ਗੁਸੀਲ, ਨਿਰਮਲਾ ਗਰਗ, ਬਲਬੀਰ ਜਲਾਲਾਬਾਦੀ, ਅਮਰਜੀਤ ਕੌਕੇ, ਡਾ. ਸੰਤੋਖ ਸੁੱਖੀ, ਹਰਪ੍ਰੀਤ ਕੌਰ ਸੰਧੂ, ਸੁਖਮਿੰਦਰ ਸੇਖੋਂ, ਨਰਿੰਦਰਪਾਲ ਕੌਰ, ਗੁਰਮੀਤ ਕੱਲਰਮਾਜਰੀ, ਸੇਵਾ ਸਿੰਘ ਭਾਸ਼ੋ, ਸੰਦੀਪ ਜਸਵਾਲ, ਧਰਮ ਕੰਮੇਆਣਾ, ਜਗਮੀਤ ਸਿੰਘ, ਕੈਪ. ਚਮਕੌਰ ਸਿੰਘ, ਸਜਨੀ ਬਾਤਿਸ਼, ਤਰਲੋਚਨ ਕੌਰ, ਸਤੀਸ਼ ਵਿਦਰੋਹੀ, ਸੁਰਿੰਦਰ ਕੌਰ ਬਾੜਾ, ਡਾ. ਇੰਦਰਪਾਲ ਕੌਰ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।