ਖੇਤਰੀ ਪ੍ਰਤੀਨਿਧ
ਪਟਿਆਲਾ, 17 ਅਗਸਤ
ਬਿਸ਼ਨ ਨਗਰ ਦੀ ਗਲੀ ਨੰਬਰ 11 ’ਚ ਸਥਿਤ ਵਿੱਚ ਮਨੀ ਟਰਾਂਸਫਰ ’ਤੇ ਆਧਾਰਤ ਇੱਕ ਦੁਕਾਨ ਅੰਦਰ ਦਾਖ਼ਲ ਹੋ ਕੇ ਨਕਾਬਪੋਸ਼ ਦੋ ਮੋਟਰਸਾਈਕਲ ਸਵਾਰਾਂ ਨੇ ਦੁਕਾਨ ਮਾਲਕ ਨੂ ਪਿਸਤੌਲ ਦਿਖਾ ਕੇ 65 ਹਜ਼ਾਰ ਰੁਪਏ ਲੁੱਟ ਲਏ। ਇਹ ਘਟਨਾ ਅੱਜ ਦਿਨ ’ਚ 11 ਵਜੇ ਵਾਪਰੀ। ਦੁਕਾਨ ਦੇ ਮਾਲਕ ਓਪਿੰਦਰ ਜੋਸ਼ੀ ਨੇ ਦੱਸਿਆ ਕਿ ਉਹ ਆਪਣੀ ਦੁਕਾਨ ’ਚ ਬੈਠਾ ਸੀ ਕਿ ਇਸ ਦੌਰਾਨ ਮੋਟਰਸਾਈਕਲ ’ਤੇ ਆਏ ਦੋ ਨਕਾਬਪੋਸ਼ਾਂ ਨੇ ਉਸ ’ਤੇ ਪਿਸਤੌਲ ਤਾਣ ਲਈ ਤੇ ਉਸ ਤੋਂ ਸਾਰੀ ਨਗਦੀ ਦੀ ਮੰਗ ਕੀਤੀ ਜਿਸ ਦੌਰਾਨ ਲੁਟੇਰੇ ਦੁਕਾਨ ’ਚ ਮੌਜੂਦ 65 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਡੀਐੱਸਪੀ ਰਾਜੇਸ਼ ਛਿੱਬੜ ਦੀ ਅਗਵਾਈ ਹੇਠ ਘਟਨਾ ਸਥਾਨ ’ਤੇ ਪੁੱੱਜੀ ਪੁਲੀਸ ਫੋਰਸ ਨੇ ਸਮੁੱਚੀ ਸਥਿਤੀ ਦਾ ਜਾਇਜ਼ਾ ਲਿਆ। ਡੀਐੱਸਪੀ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐੱਸਪੀ ਸਿਟੀ ਵਜੀਰ ਸਿੰਘ ਖਹਿਰਾ ਨੇ ਕਿਹਾ ਕਿ ਲੁਟੇਰਿਆਂ ਨੂੰ ਜਲਦੀ ਹੀ ਕਾਬੂ ਲਿਆ ਜਾਵੇਗਾ।