ਪੱਤਰ ਪ੍ਰੇਰਕ
ਦੇਵੀਗੜ੍ਹ, 17 ਅਗਸਤ
ਜੀਓਜੀ ਟੀਮ ਨੇ ਆਜ਼ਾਦੀ ਦਿਹਾੜੇ ਮੌਕੇ ਤਹਿਸੀਲ ਹੈੱਡ ਕਰਨਲ ਐੱਮ.ਐੱਸ. ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀਓਜੀ ਟੀਮ ਨੇ ਰੌਹੜ ਜਾਗੀਰ ਤੋਂ ਘੜਾਮ ਜਾਣ ਵਾਲੀ ਸੜਕ ਦੇ ਨਾਲ-ਨਾਲ ਬੂਟੇ ਲਗਾ ਕੇ ਦੇਸ਼ ਦਾ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਐੱਸ.ਡੀ.ਐੱਮ. ਦੁੱਧਨਸਾਧਾਂ ਕ੍ਰਿਪਾਲਵੀਰ ਸਿੰਘ ਪਹੁੰਚੇ। ਇਸ ਮੌਕੇ ਬੂਟੇ ਲਗਾਉਣ ਉਪਰੰਤ ਐੱਸ.ਡੀ.ਐੱਮ. ਦੁਧਨਸਾਧਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਅਪੀਲ ਕੀਤੀ ਤਾਂ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ’ਚ ਸੁਧਾਰ ਕੀਤਾ ਜਾ ਸਕੇ। ਇਸੇ ਤਰ੍ਹਾਂ ਪਿੰਡ ਰਾਮ ਨਗਰ ਚੂੰਨੀਵਾਲਾ ਦੇ ਸਵਰਗਵਾਸੀ ਨੰਬਰਦਾਰ ਸੁਖਦੇਵ ਸਿੰਘ ਦੇ ਪੋਤਰੇ ਨੀਟੂ ਰਾਮ ਵੱਲੋਂ ਯੁਵਕ ਸੇਵਾਵਾਂ ਕਲੱਬ ਪਿੰਡ ਰਾਮਨਗਰ ਚੂੰਨੀਵਾਲਾ ਦੇ ਸਹਿਯੋਗ ਨਾਲ ਪਿੰਡ ਬਡਲੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਛਾਂਦਾਰ ਤੇ ਫੁੱਲਦਾਰ ਬੂਟੇ ਲਗਾਏ ਗਏ।
ਰਾਜਪੁਰਾ (ਪੱਤਰ ਪ੍ਰੇਰਕ): ਇਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ’ਚ ਆਜ਼ਾਦੀ ਦਿਹਾੜਾ ਤਿਰੰਗਾ ਲਹਿਰਾ ਕੇ ਅਤੇ ਪੌਦੇ ਲਗਾ ਕੇ ਮਨਾਇਆ ਗਿਆ।
ਲਹਿਰਾਗਾਗਾ (ਪੱਤਰ ਪ੍ਰੇਰਕ): ਨੇੜਲੇ ਪਿੰਡ ਘੋੜੇਨਬ ਵਿੱਚ ਡੇਰਾ ਪ੍ਰੇਮੀਆਂ ਨੇ ਸੈਂਕੜੇ ਛਾਂਦਾਰ ਰੁੱਖ ਲਾ ਕੇ ਪ੍ਰਦੂਸ਼ਣ ਨੂੰ ਸਾਫ ਕਰਨ ਹਿੱਤ ਯੋਗਦਾਨ ਪਾਇਆ।