ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 20 ਜੁਲਾਈ
ਕਰੋੜਾਂ ਰੁਪਏ ਖਰਚ ਕੇ ਕੈਪਟਨ ਅਮਰਿੰਦਰ ਸਿੰਘ ਦੇ ਹਲਕੇ ਪਟਿਆਲਾ ਸ਼ਹਿਰ ਦੇ ਕੀਤੇ ਜਾ ਰਹੇ ਵਿਕਾਸ ਦੀ ਪੋਲ ਅੱਜ ਮੁੜ ਮੀਂਹ ਨੇ ਖੋਲ੍ਹ ਦਿੱਤੀ। ਕੁੱਝ ਘੰਟੇ ਪਏ ਮੀਂਹ ਨਾਲ ਸਾਰਾ ਸ਼ਹਿਰ ਡੁੱਬ ਗਿਆ। ਲੋਕਾਂ ਦਾ ਕਹਿਣਾ ਹੈ ਕਿ ਨਾਲੀਆਂ ਢਕਣ ਕਾਰਨ ਪਾਣੀ ਦੀ ਨਿਕਾਸੀ ਬੰਦ ਹੋ ਗਈ ਜਿਸ ਕਾਰਨ ਕੁੱਝ ਘੰਟਿਆਂ ਦੇ ਮੀਂਹ ਨੇ ਸ਼ਹਿਰ ਡੁਬੋ ਦਿੱਤਾ। ਸ਼ਹਿਰ ਦੇ ਰਾਘੋ ਮਾਜਰਾ, ਚਾਂਦਨੀ ਚੌਕ, ਜੌੜੀਆਂ ਭੱਠੀਆਂ, ਧੋਬਘਾਟ, ਭਾਸ਼ਾ ਵਿਭਾਗ ਦੇ ਸਾਹਮਣੇ ਵਾਲੇ ਇਲਾਕੇ ਸਣੇ ਸਾਰਾ ਸ਼ਹਿਰ ਪਾਣੀ ਨਾਲ ਘਿਰ ਗਿਆ।