ਸਮਾਣਾ (ਪੱਤਰ ਪੇ੍ਰਕ): ਇਥੇ ਹੀਰਾ ਪੈਲੇਸ ਨੇੜੇ ਕੁਤਬਨਪੁਰ, ਸਮਾਣਾ ਵਿਖੇ ਲੱਗੇ ਕੈਂਪ ‘ਚ ਐਮ.ਐਲ.ਏ. ਸਮਾਣਾ ਰਜਿੰਦਰ ਸਿੰਘ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ਤੱਕ ਲਾਗੂ ਕਰਵਾ ਕੇ ਯੋਗ ਲਾਭਪਾਤਰੀਆਂ ਨੂੰ ਬਣਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਐਸ.ਡੀ.ਐਮ. ਸਵਾਤੀ ਟਿਵਾਣਾ ਅਤੇ ਹੋਰਨਾਂ ਅਧਿਕਾਰੀਆਂ ਦੀ ਮੌਜੂਦਗੀ ‘ਚ ਇਸ ਸੁਵਿਧਾ ਕੈਂਪ ‘ਚ ਵੱਡੀ ਗਿਣਤੀ ਲਾਭਪਾਤਰੀਆਂ ਨੇ ਵੱਖ-ਵੱਖ ਵਿਭਾਗਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਮੌਕੇ ‘ਤੇ ਹੀ ਫਾਰਮ ਭਰੇ ਅਤੇ ਬਿਨਾਂ ਵੈਰੀਫਿਕੇਸ਼ਨ ਵਾਲੀਆਂ ਸਹੂਲਤਾਂ ਦੀ ਵੀ ਮੌਕੇ ‘ਤੇ ਹੀ ਪ੍ਰਵਾਨਗੀ ਦੇ ਦਿੱਤੀ ਗਈ। ਇਸ ਮੌਕੇ ਰਸਮੀ ਤੌਰ ‘ਤੇ ਐਮ.ਐਲ.ਏ. ਸਮਾਣਾ ਰਜਿੰਦਰ ਸਿੰਘ ਨੇ ਪੰਜ-ਪੰਜ ਮਰਲੇ ਦੇ ਪਲਾਟਾਂ ਦੀ ਸਨਦਾਂ 10 ਲਾਭਪਤਾਰੀਆਂ ਨੂੰ, ਗਿਆਵੀ ਤੇ ਬਾਰਵੀ ‘ਚ ਮੁਫ਼ਤ ਪੜਾਈ ਲਈ 20 ਵਿਦਿਆਰਥੀਆਂ ਨੂੰ ਦਾਖਲਾ ਸਰਟੀਫਿਕੇਟ ਸੌਂਪੇ। ਇਸ ਤੋਂ ਇਲਾਵਾ 20 ਉਮੀਦਵਾਰਾਂ ਨੂੰ ਜਾਬ ਕਾਰਡ ਤੇ 10 ਵੱਖ ਵੱਖ ਪੈਨਸ਼ਨਾਂ ਦੇ ਲਾਭਪਾਤਰੀਆਂ ਨੂੰ ਪੈਨਸ਼ਨ ਸਰਟੀਫਿਕੇਟ ਤਕਸੀਮ ਕੀਤੇ।