ਪਟਿਆਲਾ: ਇੱਥੇ ‘ਆਪ’ ਦੇ ਸੀਨੀਅਰ ਆਗੂ ਕਰਨਵੀਰ ਸਿੰਘ ਟਿਵਾਣਾ ਨੇ ਨਵੀਂ ਪਿਰਤ ਪਾਉਂਦਿਆਂ ਆਪਣੀ ਮਾਤਾ ਦੇ ਸਵਰਗਵਾਸ ਹੋਣ ਤੋਂ ਬਾਅਦ ਉਨ੍ਹਾਂ ਦੇ ਫੁੱਲਾਂ ਨੂੰ ਘਰ ਦੇ ਵਿਹੜੇ ਵਿਚ ਦੱਬਕੇ ਉਪਰ ਬੂਟਾ ਲਾਇਆ ਗਿਆ। ਸ੍ਰੀ ਟਿਵਾਣਾ ਨੇ ਆਪਣੀ ਮਾਤਾ ਸੁਰਜੀਤ ਕੌਰ ਦੇ ਸਸਕਾਰ ਮਗਰੋਂ ਫੁੱਲ ਚੁਗਣ ਦੀ ਰਸਮ ਮੌਕੇ ਮਾਂ ਦੇ ਫੁੱਲਾਂ ਦੀ ਰਾਖ ਅਤੇ ਅਸਥੀਆਂ ਨੂੰ ਰਵਾਇਤੀ ਸਥਾਨਾਂ ’ਤੇ ਜਲ ਪ੍ਰਵਾਹ ਕਰਨ ਦੀ ਥਾਂ ਆਪਣੇ ਪਿੰਡ ਵਾਲੇ ਪੁਸ਼ਤੈਨੀ ਘਰ ਦੇ ਵਿਹੜੇ ਵਿੱਚ ਹੀ ਦਬਾ ਦਿੱਤਾ, ਉਸ ਉਪਰ ਬੂਟਾ ਲਗਾ ਕੇ ਸਮਾਜ ਨੂੰ ਨਵੀਂ ਸੇਧ ਦੇਣ ਦਾ ਕੰਮ ਕੀਤਾ। ਮ੍ਰਿਤਕ ਨਮਿਤ ਅੰਤਿਮ ਅਰਦਾਸ ਦੁਪਹਿਰੇ 1 ਅਗਸਤ ਤੱਕ ਗੁਰਦੁਆਰਾ ਪਿੰਡ ਛੰਨਾ ਨੱਥੂ ਵਾਲੀਆਂ ਵਿੱਚ ਹੋਵੇਗੀ। -ਪੱਤਰ ਪ੍ਰੇਰਕ