ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਕੇ ਪ੍ਰਗਟਾਇਆ ਰੋਸ; ਧਰਲੇ ਲਾਉਣ ਦੀ ਦਿੱਤੀ ਚਿਤਾਵਨੀ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 9 ਸਤੰਬਰ
ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਫਾਈਨਾਂਸ ਕੰਪਨੀ ਅਤੇ ਪ੍ਰਾਈਵੇਟ ਸਕੂਲਾਂ ਵੱਲੋਂ ਸਰਕਾਰ ਦੇ ਇਸ਼ਾਰਿਆਂ ’ਤੇ ਕੀਤੀ ਜਾਂਦੀ ਲੁੱਟ ਖ਼ਿਲਾਫ਼ ਭਗਤ ਸਿੰਘ ਚੌਕ ਵਿੱਚ ਨਰਾਇਣ ਸਿੰਘ ਨਰਸੋਤ ਦੀ ਅਗਵਾਈ ਵਿੱਚ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਇਕੱਤਰ ਹੋਏ ਵਰਕਰਾਂ ਨੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਆਮ ਲੋਕਾਂ ਦੀ ਲੁੱਟ ਨੂੰ ਰੋਕਣ ਦੀ ਅਪੀਲ ਕੀਤੀ ।
ਆਪ ਆਗੂ ਨਰਸੌਤ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਚਲਦਿਆਂ ਸਕੂਲ ਪ੍ਰਬੰਧਕ ਸਿਰਫ਼ ਫੀਸ ਲੈਣ ਦਾ ਵਾਅਦਾ ਕਰਦੇ ਸੀ ਪਰ ਹੁਣ ਢੇਰ ਸਾਰੇ ਫੰਡ ਲੈ ਕੇ ਲੋਕਾਂ ਦੀ ਲੁੱਟ ਕਰ ਰਹੇ ਹਨ । ਬੱਚਿਆਂ ਨੂੰ ਇਹ ਸੁਨੇਹੇ ਦਿੱਤੇ ਜਾਂਦੇ ਹਨ ਕੀ ਜੇਕਰ ਉਨ੍ਹਾਂ ਨੇ ਫੀਸ ਨਾ ਭਰੀ ਤਾਂ ਉਨ੍ਹਾਂ ਨੂੰ ਪੇਪਰਾਂ ਵਿਚ ਨਹੀਂ ਬੈਠਣ ਦਿੱਤਾ ਜਾਵੇਗਾ। ਅਧਿਆਪਕਾਂ ਦੀਆਂ ਅਜਿਹੀਆਂ ਚਿਤਾਵਨੀਆਂ ਨੂੰ ਲੈ ਕੇ ਬੱਚਿਆਂ ਤੇ ਉਨ੍ਹਾਂ ਦੇ ਮਾਪੇ ਦਿਮਾਗੀ ਤੌਰ ’ਤੇ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਨੇ ਭੱਵਿਖ ਵਿੱਚ ਬੱਚਿਆਂ ਨਾਲ ਖਿਲਵਾੜ ਕੀਤਾ ਤਾਂ ਪਾਰਟੀ ਉਨ੍ਹਾਂ ਸਕੂਲਾਂ ਖਿਲਾਫ਼ ਧਰਨੇ ਲਗਾਏਗੀ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਹਲਕਾ ਇੰਚਾਰਜ
ਦਵਿੰਦਰ ਸਿੰਘ ਬਰਾਸ, ਸ਼ਹਿਰੀ ਪ੍ਰਧਾਨ ਮਦਨ ਲਾਲ, ਬਲਬੀਰ ਸਿੰਘ, ਰਾਜ ਕੁਮਾਰ, ਸਤਿਨਾਮ ਸਿੰਘ, ਰਾਮ ਬਖ਼ਸ਼, ਮਮਤਾ ਬੇਗਮ, ਸੋਨੂੰ ਗਰਗ, ਧਿਆਨ ਸਿੰਘ ਚੌਧਰੀ, ਦਿਨੇਸ਼ ਕੁਮਾਰ, ਕਪੂਰ ਸਿੰਘ, ਜਗਤਾਰ ਸਿੰਘ, ਲਵਲੀ ਸਿੰਘ, ਮਦਨ ਜੇਈ ਗੁਰਵਿੰਦਰ ਸਿੰਘ ਤੇ ਸ਼ਿੰਦਰ ਕੌਰ ਆਦਿ ਮੌਜੂਦ ਸਨ।
ਆਮ ਆਦਮੀ ਪਾਰਟੀ ਦੇ ਕਾਰਕੁਨ ਰੋਸ ਪ੍ਰਦਰਸ਼ਨ ਕਰਦੇ ਹੋਏ।