ਦੇਵੀਗੜ੍ਹ: ਆਮ ਆਦਮੀ ਪਾਰਟੀ ਹਲਕਾ ਸਨੌਰ ਦੀ ਲੋਕਾਂ ਨੂੰ ਪਾਰਟੀ ਨਾਲ ਜੋੜਨ ਦੀ ਮੁਹਿੰਮ ਤਹਿਤ ਬਲਬੇੜਾ ਜ਼ੋਨ ਦੇ ਪਿੰਡ ਪੰਜੌਲਾ, ਡੰਡੋਆ, ਜਾਫਰਪੁਰ, ਜੌਲਾ ਆਦਿ ’ਚ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਦੌਰਾਨ ਹਲਕਾ ਸਨੌਰ ਦੇ ਸੀਨੀਅਰ ਆਗੂ ਰਣਜੋਧ ਸਿੰਘ ਹਡਾਣਾ ਨੇ ਲੋਕਾਂ ਨੂੰ ਪਾਰਟੀ ਪ੍ਰਧਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨੀਤੀਆਂ ਤੋਂ ਜਾਣੂ ਕਰਵਾਉਂਦਿਆਂ ਵਿਸ਼ਵਾਸ ਦਿਵਾਇਆ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਦਿੱਲੀ ਦੀ ਤਰਜ਼ ਤੇ ਪੰਜਾਬ ’ਚ ਵਿਕਾਸ ਕੀਤਾ ਜਾਵੇਗਾ, ਜਿਸ ਵਿਚ ਵਧੀਆ ਸਿਹਤ ਤੇ ਸਿੱਖਿਆ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਬਲਦੇਵ ਸਿੰਘ ਦੇਵੀਗੜ੍ਹ, ਸ਼ਮਸ਼ੇਰ ਸਿੰਘ ਸਨੌਰ, ਬੰਤ ਸਿੰਘ ਬਲਬੇੜਾ, ਅਜਾਇਬ ਸਿੰਘ ਚਰਾਸੋਂ, ਗੁਰਪ੍ਰੀਤ ਬਲਬੇੜਾ, ਹਰਬੰਸ ਸਿੰਘ ਬਲਬੇੜਾ, ਭੋਲਾ ਸਿੰਘ ਬਲਬੇੜਾ, ਹੈਪੀ ਪਹਾੜੀਪੁਰ, ਜਸਵੀਰ ਪੰਜੋਲਾ, ਲਖਵੀਰ ਪੰਜੌਲਾ, ਰਮਨਜੀਤ ਪਹਾੜੀਪੁਰ, ਕਰਨਵੀਰ ਕੱਕੇਪੁਰ, ਗੁਰਤੇਜ ਡਡੋਆ, ਰਾਮਪਾਲ ਡਡੋਆ, ਮਨਦੀਪ ਜੋਲਾ, ਵਰਿੰਦਰ ਜੋਲਾ, ਸੋਹਨ ਸਿੰਘ ਅਕਾਲਗੜ੍ਹ, ਵਿਸ਼ਨੂੰ ਦਾਸ, ਨੱਥੂ ਰਾਮ ਆਦਿ ਵੀ ਹਾਜਰ ਸਨ। -ਪੱਤਰ ਪ੍ਰੇਰਕ