ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਅਪਮਾਨ ਕਰਨ ਦੇ ਦੋਸ਼ ਲਾਉਂਦਿਆਂ ‘ਆਪ’ ਦੇ ਐੱਸ.ਸੀ ਵਿੰਗ ਦੇ ਕਾਰਕੁਨਾਂ ਨੇ ਅੱਜ ਇੱਥੇ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਉਨ੍ਹਾਂ ਦਾ ਕਹਿਣਾ ਸੀ ਕਿਲਾਲ ਕ੍ਰਿਸ਼ਨ ਅਡਵਾਨੀ ਨੂੰ ਭਾਰਤ ਰਤਨ ਦੇਣ ਸਮੇਂ ਭਾਰਤ ਦੇ ਉੱਚ ਅਹੁਦੇ ’ਤੇ ਬਿਰਾਜਮਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਜਿਸ ਤਰੀਕੇ ਨਾਲ ਕਥਿਤ ਅਪਮਾਨ ਕੀਤਾ ਗਿਆ, ਉਸ ਨਾਲ ਦੇਸ਼ ਦੇ ਹਰ ਨਾਗਰਿਕ ਨੂੰ ਠੇਸ ਪਹੁੰਚੀ ਹੈ। ਵਰਕਰਾਂ ਨੇ ਕਿਹਾ ਕਿ ਫੋਟੋ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਲਾਲ ਕ੍ਰਿਸਨ ਅਡਵਾਨੀ ਕੁਰਸੀ ’ਤੇ ਬੈਠੇ ਦਿਖਾਈ ਦੇ ਰਹੇ ਹਨ ਤੇ ਰਾਸ਼ਟਰਪਤੀ ਖੜੇ ਦਿਖਾਈ ਦੇ ਰਹੇ ਹਨ। ਇਸ ਤਰ੍ਹਾਂ ਕਰਨ ਨਾਲ ਇਕੱਲੇ ਰਾਸ਼ਟਰਪਤੀ ਦੇ ਮਾਣ ਨੂੰ ਹੀ ਠੇਸ਼ ਨਹੀਂ ਪਹੁੰਚੀ ਸਗੋਂ ਭਾਰਤ ਦੀਆਂ ਕਰੋੜਾਂ ਮਹਿਲਾਵਾਂ, ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਦੀਆਂ ਭਾਵਨਾਵਾਂ ਦਾ ਵੀ ਹਨਨ ਹੋਇਆ ਹੈ।
ਇਸ ਮੌਕੇ ਜੱਸੀ ਸੋਹੀਆਂ ਵਾਲਾ, ਅਮਰੀਕ ਸਿੰਘ ਬੰਗੜ, ਕੁਲਦੀਪ ਸਿੰਘ, ਪ੍ਰੀਤਮ ਸਿੰਘ ਕੌਰਜੀਵਾਲਾ, ਸੂਬੇਦਾਰ ਕੁਲਦੀਪ ਸਿੰਘ, ਸੂਬੇਦਾਰ ਸੁਰਜਨ ਸਿੰਘ, ਕਰਨੈਲ ਸਿੰਘ ਸੁਤਰਾਣਾ, ਗਿਆਨ ਚੰਦ, ਅਵਤਾਰ ਸਿੰਘ ਰਾਜਪੁਰਾ, ਗੁਰਚਰਨ ਸਿੰਘ ਰੁਪਾਣਾ, ਹਰਿੰਦਰ ਸਿੰਘ ਬੜਤੀਆ, ਗੱਜਣ ਸਿੰਘ, ਰਣਜੀਤ ਝਿੱਲ, ਤਰਸੇਮ ਹਰਦਾਸਪੁਰ, ਫੋਜੀ ਘੁੰਮਨ ਸਿੰਘ, ਚਰਨਜੀਤ ਸਨੌਰ ਆਦਿ ਵੀ ਮੌਜੂਦ ਸਨ।