ਪੱਤਰ ਪ੍ਰੇਰਕ
ਰਾਜਪੁਰਾ, 23 ਅਕਤੂਬਰ
ਲੁਟੇਰਿਆਂ ਨੇ ਨੇੜਲੇ ਪਿੰਡ ਪਹਿਰ ਖੁਰਦ ਵਿੱਚ ਆਜੜੀ ਨੂੰ ਬੰਧਕ ਬਣਾ ਕੇ ਉਸ ਦੀਆਂ ਲਗਪਗ 50 ਭੇਡਾਂ ਤੇ ਬੱਕਰੀਆਂ ਚੋਰੀ ਕਰ ਲਈਆਂ ਹਨ। ਪੀੜਤ ਸ਼ਿਵ ਲਾਲ ਵਾਸੀ ਪਿੰਡ ਪਹਿਰ ਖੁਰਦ ਆਪਣੇ ਘਰ ਦੇ ਨਜ਼ਦੀਕ ਹੀ ਸਥਿਤ ਖਾਲੀ ਪਲਾਟ ਵਿਚ ਆਪਣੀਆਂ ਭੇਡਾਂ ਬੱੱਕਰੀਆਂ ਨੂੰ ਤਾੜ ਕੇ ਉਥੇ ਹੀ ਸੁੱਤਾ ਪਿਆ ਸੀ। ਇਸ ਦੌਰਾਨ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਦਬੋਚ ਲਿਆ ਅਤੇ ਬੰਨ੍ਹ ਕੇ ਉਸ ਦੀਆਂ 40 ਭੇਡਾਂ ਤੇ ਅੱਠ ਬੱਕਰੀਆਂ ਨੂੰ ਵਾਹਨ ਵਿੱਚ ਚੜ੍ਹਾ ਕੇ ਲੈ ਗਏ। ਇਸ ਸਬੰਧੀ ਥਾਣਾ ਸਦਰ ਪਟਿਆਲਾ ਵਿੱਚ ਧਾਰਾ 342, 379, 148, 149 ਤਹਿਤ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸੰਪਰਕ ਕਰਨ ’ਤੇ ਪੁਲੀਸ ਚੌਕੀ ਜਨਸੂਆ ਸੂਬਾ ਸਿੰਘ ਸੰਧੂ ਨੇ ਦੱਸਿਆ ਕਿ ਸ਼ਿਵ ਲਾਲ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।