ਸੁਭਾਸ਼ ਚੰਦਰ
ਸਮਾਣਾ, 15 ਨਵੰਬਰ
ਸਮਾਣਾ- ਪਾਤੜਾਂ ਸੜਕ ’ਤੇ ਪਿੰਡ ਸ਼ਾਹਪੁਰ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਐਡਵੋਕੇਟ ਦੀ ਮੌਤ ਹੋ ਗਈ ਅਤੇ ਦੂਜਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਬਾਰ ਐਸੋਸੀਏਸ਼ਨ ਸਮਾਣਾ ਦੇ ਪ੍ਰਧਾਨ ਕਰਮਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਐਡਵੋਕੇਟ ਰਾਜਵੰਤ ਸਿੰਘ ਆਪਣੀ ਗੱਡੀ ’ਚ ਆਪਣੇ ਸਹਾਇਕ ਐਡਵੋਕੇਟ ਗਗਨਦੀਪ ਕੁਮਾਰ ਨਾਲ ਸਮਾਣਾ ਕੋਰਟ ਕੰਪਲੈਕਸ ਤੋਂ ਆਪਣੇ ਪਿੰਡ ਸ਼ੁਤਰਾਣਾ ਵੱਲ ਜਾ ਰਹੇ ਸਨ ਕਿ ਰਸਤੇ ’ਚ ਪਈ ਸੰਘਣੀ ਧੁੰਦ ਕਾਰਨ ਉਨ੍ਹਾਂ ਦੀ ਗੱਡੀ ਸੜਕ ਕਿਨਾਰੇ ਕਿਸੇ ਚੀਜ ਨਾਲ ਜਾ ਟਕਰਾਈ, ਜਿਸ ਕਾਰਨ ਐਡਵੋਕੇਟ ਰਾਜਵੰਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਦਾ ਸਹਾਇਕ ਐਡਵੋਕੇਟ ਗਗਨਦੀਪ ਕੁਮਾਰ ਗਭੀਰ ਜ਼ਖ਼ਮੀ ਹੋ ਗਿਆ।