ਪੱਤਰ ਪ੍ਰੇਰਕ
ਦੇਵੀਗੜ੍ਹ, 14 ਫਰਵਰੀ
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਹਰਜੀਤ ਸਿੰਘ ਅਦਾਲਤੀਵਾਲਾ ਨੇ ਆਪਣੇ ਅਹੁਦੇ ਦੇ ਨਾਲ ਨਾਲ ਕੰਬੋਜ ਮਹਾਂ ਸਭਾ ਦੇ ਵੀ ਕਈ ਆਹੁਦਿਆਂ ਤੋਂ ਅੱਜ ਅਸਤੀਫਾ ਦੇ ਦਿੱਤਾ। ਅਦਾਲਤੀਵਾਲਾ ਨੇ ਕਿਹਾ ਕਿ ਉਸ ਨੇ ਅਕਾਲੀ ਦਲ ਲਈ ਕਈ ਰੈਲੀਆਂ ਕੀਤੀਆਂ ਪਰ ਅਕਾਲੀ ਦਲ ਨੇ ਉਨ੍ਹਾਂ ਦੇ ਕੀਤੇ ਕੰਮ ਦੀ ਕਦਰ ਨਹੀਂ ਪਾਈ। ਉਨ੍ਹਾਂ ਕਿਹਾ ਕਿ ਹੁਣ ਉਹ ਕਿਸੇ ਰਾਜਨੀਤੀ ’ਚ ਹਿੱਸਾ ਨਹੀਂ ਲੈਣਗੇ ਅਤੇ ਆਪਣੇ ਘਰ ਹੀ ਬੈਠਣਗੇ। ਉਨ੍ਹਾਂ ਕਿਹਾ ਕਿ ਜਿਸ ਸੋਚ ਨਾਲ ਉਹ ਅਕਾਲੀ ਦਲ ਵਿੱਚ ਗਏ ਸਨ ਉਹ ਸੋਚ ਅਕਾਲੀ ਦਲ ਦੀ ਨਹੀਂ ਰਹੀ ਜਿਸ ਕਰਕੇ ਉਨ੍ਹਾਂ ਸੋਚਿਆ ਕਿ ਹੁਣ ਉਹ ਅਕਾਲੀ ਦਲ ਵਿੱਚ ਕੰਮ ਨਹੀਂ ਕਰਨਗੇ।