ਪਾਤੜਾਂ (ਗੁਰਨਾਮ ਸਿੰਘ ਚੌਹਾਨ): ਜੰਮੂ-ਕੱਟੜਾ ਐਕਸਪ੍ਰੈੱਸਵੇਅ ਲਈ ਕੇਂਦਰ ਸਰਕਾਰ ਵੱਲੋਂ ਜ਼ਮੀਨ ਐਕੁਆਇਰ ਕਰਨ ਦੇ ਵਿਰੋਧ ਕਿਸਾਨਾਂ ਵੱਲੋਂ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਪੰਜਾਬ ਦੇ ਕਿਸਾਨਾਂ ਨੇ 15 ਹਜ਼ਾਰ ਏਕੜ ਜ਼ਮੀਨ ਦੇਣ ਤੋਂ ਨਾਂਹ ਕਰ ਦਿੱਤੀ ਹੈ। ਕਿਸਾਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਜੇਕਰ ਜਬਰੀ ਜ਼ਮੀਨ ਐਕੁਆਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਆਰੰਭਿਆ ਜਾਵੇਗਾ। ਜੰਮੂ-ਕੱਟੜਾ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਗਲੋਲੀ, ਜਨਰਲ ਸਕੱਤਰ ਅਮਰਿੰਦਰ ਸਿੰਘ ਘੱਗਾ, ਮੀਤ ਪ੍ਰਧਾਨ ਰਣਜੀਤ ਸਿੰਘ ਬਰਾਸ ਤੇ ਸਕੱਤਰ ਨਿਰੰਕਾਰ ਸਿੰਘ ਸ਼ੁਤਰਾਣਾ ਨੇ ਕਿਹਾ ਕਿ ਸਰਕਾਰ ਨੇ ਕਰੋਨਾ ਮਹਾਮਾਰੀ ਦੇ ਚੱਲਦਿਆਂ ਕੀਤੀ ਤਾਲਾਬੰਦੀ ਸਮੇਂ ਐਕਸਪ੍ਰੈੱਸਵੇਅ ਲਈ ਜ਼ਮੀਨਾਂ ਲੈਣ ਲਈ ਨੋਟਿਸ ਕੱਢੇ ਸਨ। ਹੁਣ ਪ੍ਰਾਜੈਕਟ ਦੇ ਸਰਵੇਖਣ ਲਈ ਟੀਮਾਂ ਪਿੰਡਾਂ ਵਿੱਚ ਆਉਣ ਲੱਗੀਆਂ ਹਨ। ਇਸ ਮੌਕੇ ਗੁਰਭੇਜ ਸਿੰਘ ਦੁਤਾਲ, ਜਗਤਾਰ ਸਿੰਘ ਬਰਾਸ, ਅਮਰਿੰਦਰ ਸਿੰਘ ਘੱਗਾ, ਜਤਿੰਦਰ ਸਿੰਘ ਸ਼ਤਰਾਣਾ, ਜਸਵੰਤ ਸਿੰਘ ਦੁਤਾਲ, ਪਿ੍ਤਪਾਲ ਸਿੰਘ ਤੰਬੂਵਾਲਾ, ਲਖਵਿੰਦਰ ਸਿੰਘ, ਕੁਲਦੀਪ ਸਿੰਘ ਅਤਾਲਾ, ਰਛਪਾਲ ਸਿੰਘ ਢੋਟ, ਜ਼ੋਰਾਵਰ ਸਿੰਘ ਠਰੂਆ, ਸੁਰਿੰਦਰ ਸਿੰਘ ਸ਼ੁਤਰਾਣਾ, ਗੁਰਬਖਸ਼ ਸਿੰਘ ਤੇਈਪੁਰ ਅਤੇ ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।