ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 12 ਅਗਸਤ
ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ’ਚ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਗੀਤ ਗਾਇਨ ਮੁਕਾਬਲਿਆਂ ਦਾ ਜ਼ਿਲਾ ਪੱਧਰੀ ਨਤੀਜਾ ਦਾ ਐਲਾਨ ਦਿੱਤਾ ਗਿਆ ਹੈ। ਗੀਤ ਗਾਇਨ ਮੁਕਾਬਲਿਆਂ ’ਚ ਪਟਿਆਲਾ ਜ਼ਿਲ੍ਹੇ ਦੇ 5,212 ਵਿਦਿਆਰਥੀਆਂ ਤੇ ਇਕੱਲੇ ਪ੍ਰਾਇਮਰੀ ਵਿੰਗ ’ਚੋਂ 3,801 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ।
ਡੀਈਓ (ਸੈ.) ਹਰਿੰਦਰ ਕੌਰ ਤੇ ਡੀਈਓ (ਐਲੀ.) ਅਮਰਜੀਤ ਸਿੰਘ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਅਧਿਆਪਕਾਂ ਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ। ਪ੍ਰਾਇਮਰੀ ਵਰਗ ’ਚ ਮਨਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਸਿਉਣਾ ਪਹਿਲੇ ਤੇ ਜੈਸਮੀਨ ਪੁੱਤਰੀ ਮੁਹੰਮਦ ਅਲੀ ਸਿੰਬੜੋ ਦੂਸਰੇ ਸਥਾਨ ’ਤੇ ਰਹੀ। ਮਿਡਲ ਵਰਗ ’ਚ ਮੁਮਤਾਜ ਪੁੱਤਰੀ ਤਰਸੇਮ ਖਾਨ ਹਾਮਝੇੜੀ ਪਹਿਲੇ ਤੇ ਜਸਕੀਰਤ ਕੌਰ ਪੁੱਤਰੀ ਨਿਰਮਲ ਸਿੰਘ ਐਨ.ਟੀ.ਸੀ. (ਲੜਕੀਆਂ) ਰਾਜਪੁਰਾ ਦੂਸਰੇ, ਸੈਕੰਡਰੀ ਵਰਗ ’ਚ ਜਸਕਿਰਨ ਕੌਰ ਪੁੱਤਰੀ ਰਣਜੀਤ ਸਿੰਘ ਸਿਵਲ ਲਾਈਨਜ਼ ਪਟਿਆਲਾ ਪਹਿਲੇ ਤੇ ਸੁਖਪ੍ਰੀਤ ਕੌਰ ਪੁੱਤਰੀ ਬਲਕਰਨ ਸਿੰਘ ਐਨ.ਟੀ.ਸੀ. (ਲੜਕੀਆਂ) ਰਾਜਪੁਰਾ ਦੂਸਰੇ ਸਥਾਨ ’ਤੇ ਰਹੀ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ’ਚੋਂ ਨਿਤਿਨ ਮਹਿਰਾ ਪੁੱਤਰ ਜਗਪਾਲ ਸਿੰਘ ਰੋਹਟਾ ਅੱਵਲ ਰਿਹਾ। ਪ੍ਰਾਇਮਰੀ ਵਰਗ ਦੀਆਂ ਜੇਤੂ ਵਿਦਿਆਰਥਣਾਂ ਮਨਪ੍ਰੀਤ ਕੌਰ ਤੇ ਜੈਸਮੀਨ ਨੂੰ ਡੀਈਓ ਅਮਰਜੀਤ ਸਿੰਘ ਵੱਲੋਂ ਇੱਥੇ ਸਨਮਾਨਿਤ ਕੀਤਾ ਗਿਆ।