ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 4 ਜੁਲਾਈ
ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚਲੇ ਮਨੁੱਖੀ ਸਰੋਤ ਵਿਕਾਸ ਕੇਂਦਰ ਨੂੰ ਆਨਲਾਈਨ ਮੋਡ ਰਾਹੀਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ, ਰਿਫਰੈਸ਼ਰ ਕੋਰਸ ਅਤੇ ਸ਼ਾਰਟ ਟਰਮ ਕੋਰਸ ਕਰਵਾਉਣ ਦੀ ਆਗਿਆ ਦਿੱਤੀ ਗਈ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀਐੱਸ ਘੁੰਮਣ ਨੇ ਇਸ ਸਬੰਧੀ ਮਨੁੱਖੀ ਸਰੋਤ ਵਿਕਾਸ ਕੇਂਦਰ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਕਿ ਕੋਵਿਡ-19 ਦੇ ਚਲਦਿਆਂ ਅਧਿਆਪਕਾਂ ਦੀਆਂ ਤਰੱਕੀਆਂ ਲਈ ਲੋੜੀਂਦੇ ਅਜਿਹੇ ਕੋਰਸਾਂ ਦਾ ਭਰਪੂਰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲ਼ੀ ਗੱਲ ਹੈ ਕਿ ਸਮੁੱਚੇ ਦੇਸ਼ ਵਿਚਲੇ ਕੁੱਲ 66 ਮਨੁੱਖੀ ਸਰੋਤ ਵਿਕਾਸ ਕੇਂਦਰਾਂ ਵਿੱਚੋਂ ਸਿਰਫ 37 ਕੇਂਦਰਾਂ ਨੂੰ ਹੀ ਅਜਿਹੀ ਪ੍ਰਵਾਨਗੀ ਪ੍ਰਾਪਤ ਹੋਈ ਹੈ ਜਿਨ੍ਹਾਂ ਵਿੱਚ ਪੰਜਾਬੀ ਯੂਨੀਵਰਸਿਟੀ ਵਿਚਲਾ ਇਹ ਕੇਂਦਰ ਵੀ ਸ਼ਾਮਿਲ ਹੈ। ਇਸ ਕੇਂਦਰ ਦੇ ਡਾਇਰੈਕਟਰ ਡਾ. ਮਨਰੂਚੀ ਕੌਰ ਨੇ ਦੱਸਿਆ ਕਿ ਯੂ.ਜੀ.ਸੀ.-ਐਮ.ਐੱਚ.ਆਰ.ਡੀ. ਸੀ. ਵੱਲੋਂ ਇਸ ਸਬੰਧੀ ਲਿਖਤੀ ਪ੍ਰਵਾਨਗੀ ਆ ਗਈ ਹੈ ਕਿ ਕੋਵਿਡ-19 ਕਾਰਨ ਆਨਲਾਈਨ ਮੋਡ ਰਾਹੀਂ ਅਧਿਆਪਕਾਂ ਲਈ ਅਜਿਹੇ ਕੋਰਸਾਂ ਦਾ ਆਨਲਾੀਨ ਪ੍ਰਬੰਧ ਕੀਤਾ ਜਾ ਸਕਦਾ ਹੈ। ਇਹ ਪ੍ਰਵਾਨਗੀ ਚਾਰ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ, ਅੱਠ ਰਿਫਰੈਸ਼ਰ ਕੋਰਸ ਅਤੇ 7 ਸ਼ਾਰਟ ਟਰਮ ਕੋਰਸ ਕਰਵਾਉਣ ਬਾਬਤ ਹੈ।