ਪੱਤਰ ਪ੍ਰੇਰਕ
ਸਮਾਣਾ, 28 ਜੂਨ
ਸਿਟੀ ਪੁਲੀਸ ਨੇ ਛਾਪਾ ਮਾਰ ਕੇ ਸ਼ਰਾਬ ਦੀ ਚਾਲੂ ਭੱਠੀ, ਲਾਹਣ ਅਤੇ ਤਿਆਰ ਕੀਤੀ ਗਈ ਨਾਜਾਇਜ਼ ਸ਼ਰਾਬ ਸਣੇ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਦੇ ਖ਼ਿਲਾਫ਼ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਸ਼ੀਸ਼ਾ ਸਿੰਘ ਨਿਵਾਸੀ ਬੋਬੀ ਕਲੋਨੀ ਵਜੋਂ ਹੋਈ। ਸਿਟੀ ਪੁਲੀਸ ਅਨੁਸਾਰ ਏਐੱਸਆਈ ਪੂਰਨ ਸਿੰਘ ਨੇ ਪੁਲੀਸ ਪਾਰਟੀ ਸਣੇ ਗਸ਼ਤ ਦੌਰਾਨ ਨਾਜਾਇਜ਼ ਸ਼ਰਾਬ ਤਿਆਰ ਕਰਕੇ ਵੇਚਣ ਦੇ ਆਦੀ ਵਿਅਕਤੀ ਸਬੰਧੀ ਮਿਲੀ ਸੂਚਨਾ ਦੇ ਅਧਾਰ ’ਤੇ ਰੇਡ ਕੀਤੀ। ਇਸ ਦੌਰਾਨ ਚਾਲੂ ਭੱਠੀ, 20 ਲਿਟਰ ਲਾਹਣ ਅਤੇ ਤਿਆਰ ਕੀਤੀ ਗਈ ਨਾਜਾਇਸ਼ ਸ਼ਰਾਬ ਦੀਆਂ ਪੰਜ ਬੋਤਲਾਂ ਬਰਾਮਦ ਕਰਕੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ।