ਪੱਤਰ ਪ੍ਰੇਰਕ
ਪਾਤੜਾਂ, 22 ਸਤੰਬਰ
ਵਿਜੀਲੈਂਸ ਰੇਂਜ ਪਟਿਆਲਾ ਨੇ ਇੱਕ ਏਐੱਸਆਈ ਨੂੰ ਵੀਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਦੀ ਟੀਮ ਨੇ ਸ਼ਿਕਾਇਤਕਰਤਾ ਅਸ਼ੋਕ ਕੁਮਾਰ ਵਾਸੀ ਵਾਰਡ ਨੰਬਰ 2, ਘੁਮਾਰ ਬਸਤੀ, ਪਹਾੜਾਂ ਅਤੇ ਹੋਰਾਂ ਖ਼ਿਲਾਫ਼ ਥਾਣਾ ਪਾਤੜਾਂ ਵਿੱਚ ਐਫਆਈਆਰ ਦਰਜ ਕੀਤੀ ਸੀ। ਉਸ ਤੋਂ ਬਾਅਦ ਕੋਈ ਚਲਾਨ ਪੇਸ਼ ਨਹੀਂ ਕੀਤਾ ਗਿਆ। ਉਕਤ ਵਿਅਕਤੀ ਨੇ ਕੇਸ ਰੱਦ ਕਰਵਾਉਣ ਲਈ ਸਮਾਣਾ ਦੀ ਅਦਾਲਤ ਵਿੱਚ ਕੇਸ ਲਾਇਆ ਹੋਇਆ ਸੀ। ਇਸ ਕੇਸ ਦੀ ਕਥਿਤ ਮਿਸਲ ਗੁਆਚ ਗਈ ਸੀ ਜਿਸ ਤਹਿਤ ਉਕਤ ਪੁਲੀਸ ਅਧਿਕਾਰੀ ਵੱਲੋਂ ਜਾਅਲੀ ਮਿਸਲ ਤਿਆਰ ਕੀਤੀ ਜਾ ਰਹੀ ਸੀ। ਸ਼ਿਕਾਇਤਕਰਤਾ ਤੋਂ ਪੁਲੀਸ ਅਧਿਕਾਰੀ ਨੇ ਐੱਫਆਈਆਰ ਰੱਦ ਕਰਨ ਦੀ ਰਿਪੋਰਟ ਦਰਜ ਕਰਨ ਦੇ 40 ਹਜ਼ਾਰ ਮੰਗੇ ਸਨ।