ਪੱਤਰ ਪ੍ਰੇਰਕ
ਪਟਿਆਲਾ, 31 ਜਨਵਰੀ
ਅੱਜ ਰੇਲਵੇ ਪੁਲੀਸ ਪੰਜਾਬ ਦੇ ਏਐੱਸਆਈ ਦੇਵਿੰਦਰ ਸਿੰਘ ਆਪਣੀ 32 ਸਾਲ ਦੀ ਰੇਲਵੇ ਪੁਲੀਸ ਦੀ ਸੇਵਾ ਤੋਂ ਬਾਅਦ ਬੇਦਾਗ਼ ਸੇਵਾਮੁਕਤ ਹੋ ਗਏ। ਉਹ ਇਸ ਵੇਲੇ ਰੇਲਵੇ ਪੁਲੀਸ ਪੰਜਾਬ ਦੇ ਏਆਈਜੀ ਨਾਇਬ ਰੀਡਰ ਸਨ। ਇਸ ਵੇਲੇ ਏਆਈਜੀ ਦਲਜੀਤ ਸਿੰਘ ਰਾਣਾ ਨੇ ਕਿਹਾ ਕਿ ਕੋਈ ਵੀ ਜਦੋਂ ਆਪਣੀ ਬੇਦਾਗ਼ ਸ਼ਖ਼ਸੀਅਤ ਨਾਲ ਪੁਲੀਸ ਵਿਭਾਗ ਵਿਚੋਂ ਸੇਵਾ ਮੁਕਤ ਹੁੰਦਾ ਹੈ ਤਾਂ ਸਾਨੂੰ ਬੜਾ ਹੀ ਫ਼ਖਰ ਹੁੰਦਾ ਹੈ। ਏਐਸਆਈ ਦੇਵਿੰਦਰ ਸਿੰਘ ਦੀ ਸੇਵਾਮੁਕਤੀ ਨਾਲ ਬੇਸ਼ੱਕ ਸਾਨੂੰ ਘਾਟਾ ਪਿਆ ਹੈ ਪਰ ਸਾਨੂੰ ਉਸ ਦੀ ਸਰਵਿਸ ’ਤੇ ਮਾਣ ਵੀ ਹੈ। ਇਸ ਵੇਲੇ ਡੀਐੱਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਸਾਨੂੰ ਦੇਵਿੰਦਰ ਸਿੰਘ ’ਤੇ ਮਾਣ ਰਹੇਗਾ।