ਪਟਿਆਲਾ: ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਰੋਹਟੀ ਦੇ ਪੁਲ ਤੋਂ ਲੈ ਕੇ ਨਾਭਾ ਬਾਈਪਾਸ ਤੱਕ ਦੋਵੇਂ ਪਾਸੇ ਜੰਗਲਾਤ ਮਹਿਕਮੇ ਵੱਲੋਂ ਲਗਾਏ ਗਏ ਦਰੱਖ਼ਤਾਂ ਵੱਢਣ ਦੇ ਮਾਮਲੇ ਦੀ ਜਾਂਚ ਲਈ ਮੰਗ ਪੱਤਰ ਜ਼ਿਲ੍ਹਾ ਜੰਗਲਾਤ ਅਫ਼ਸਰ ਪਟਿਆਲਾ ਨੂੰ ਦਿੱਤਾ ਗਿਆ। ਇਸ ਦੌਰਾਨ ਆਗੂਆਂ ਨੇ ਮੰਗ ਕੀਤੀ ਕਿ ਸੜਕ ਦੇ ਦੋਵੇਂ ਪਾਸੇ ਤੋਂ ਵੱਢੇ ਗਏ ਦਰੱਖਤਾਂ ਦੀ ਜਾਂਚ ਕਰਨ ਉਪਰੰਤ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕੌਮੀ ਪ੍ਰਧਾਨ ਸਹੌਲੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਕਿਸ ਸਾਜ਼ਿਸ਼ ਤਹਿਤ ਸੜਕ ਦੁਆਲੇ ਖੜ੍ਹੇ ਦਰੱਖਤਾਂ ਨੂੰ ਕੱਟ ਕੇ ਸਾਫ਼ ਕੀਤਾ ਗਿਆ ਪਰ ਅੱਜ ਤੱਕ ਨਾ ਜੰਗਲਾਤ ਮਹਿਕਮਾ ਤੇ ਨਾ ਹੀ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਨੂੰ ਤਰਜੀਹ ਦਿੱਤੀ ਗਈ ਹੈ। -ਪੱਤਰ ਪ੍ਰੇਰਕ