ਪਟਿਆਲਾ: ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਸਬ ਇੰਸਪੈਕਟਰ ਜਤਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਮਾਸਕ ਵੰਡੇ ਗਏ। ਇਸ ਦੌਰਾਨ ਉਨ੍ਹਾਂ ਨੇ ਜਿਥੇ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਤੇ ਸਾਥੀਆਂ ਦੇ ਅਜਿਹੇ ਉੱਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਲੋਕਾਂ ਸਰਕਾਰ ਵੱਲੋਂ ਜਾਰੀ ਕੀਤੀਆਂ ਸਾਵਧਾਨੀਆਂ ਅਤੇ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ। ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਇਹ ਮਾਸਕ ਕੌਟਨ ਦੇ ਕੱਪੜੇ ਦੇ ਬਣੇ ਹੋਏ ਹਨ। ਜਿਨ੍ਹਾਂ ਨੂੰ ਰੋਜ਼ਾਨਾ ਧੋ ਕੇ ਇਨ੍ਹਾਂ ਦੀ ਵਾਰ ਵਾਰ ਵਰਤੋਂ ਕੀਤੀ ਜਾ ਸਕਦੀ ਹੈ। ਇਸ ਮੌਕੇ ਕਾਕਾ ਕਲੋਨੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਲਵਲੀ ਚੱਢਾ ਸਮੇਤ ਸੁਨੀਲ ਸਿੰਗਲਾ, ਰਾਜੇਸ਼ ਸਹੋਤਾ, ਕਰਪਾਲ ਸਿੰਘ, ਪਵਨ ਕੁਮਾਰ, ਅਭਿਸ਼ੇਕ ਸਿੰਗਲਾ, ਹਿਮਾਸ਼ੂ ਵਡੇਰਾ, ਮੁਹੰਮਦ ਬਗਰ, ਕਮਲ ਸਿੰਘ, ਮਦਨ ਲਾਲ, ਸਤੀਸ਼ ਕੁਮਾਰ ਅਤੇ ਸ਼ਿਵ ਚਰਨ ਸਿੰਘ ਸ਼ਾਮਲ ਸਨ।
-ਖੇਤਰੀ ਪ੍ਰਤੀਨਿਧ