ਖੇਤਰੀ ਪ੍ਰਤੀਨਿਧ
ਪਟਿਆਲਾ, 10 ਜੁਲਾਈ
ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕੱਤਰਤਾ ਬਾਰਾਂਦਰੀ ਸਥਿਤ ਉਨ੍ਹਾਂ ਦੇ ਦਫ਼ਤਰ ਵਿੱਚ ਹੋਈ, ਜਿਸ ਵਿੱਚ ਸੂਬਾਈ ਪ੍ਰਧਾਨ ਹਰੀ ਸਿੰਘ ਟੌਹੜਾ ਵੀ ਸ਼ਾਮਲ ਹੋਏ। ਬਿਜਲੀ ਵਿੰਗ ਦੇ ਕਰਮਚਾਰੀਆਂ ਦੀ ਸਰਬਸੰਮਤੀ ਨਾਲ਼ ਹੋਈ ਚੋਣ ਦੌਰਾਨ ਬੰਤ ਸਿੰਘ ਦੌਲਤਪੁਰ ਪ੍ਰਧਾਨ ਚੁਣੇ ਗਏ। ਜਦਕਿ ਜਗਜੀਤ ਸਿੰਘ ਲੱਡੂ ਨੂੰ ਚੇਅਰਮੈਨ ਬਣਾਇਆ ਗਿਅ। ਇਸੇ ਤਰਾਂ ਕੁਲਵਿੰਦਰ ਸਿੰਘ ਜਨਰਲ ਸਕੱਤਰ, ਬਲਕਾਰ ਸਿੰਘ ਹਰਪਾਲਪੁਰ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਜੁਆਇੰਟ ਸਕੱਤਰ ਤੇ ਹਰਦੇਵ ਸਿੰਘ ਨੂਰਖੇੜੀਆਂ ਕਨਵੀਨਰ ਬਣਾਏ ਗਏ। ਮਨਿੰਦਰ ਕੁਮਾਰ ਨਰੂਲਾ ਨੂੰ ਖ਼ਜ਼ਾਨਚੀ, ਜਗਦੀਪ ਸ਼ਰਮਾ ਤੇ ਪਵਨ ਕੁਮਾਰ ਨੂੰ ਮੀਤ ਪ੍ਰਧਾਨ, ਸੁਰਜੀਤ ਸਿੰਘ ਨੂੰ ਮੁੱਖ ਸਲਾਹਕਾਰ, ਜਗਦੀਸ਼ ਕੁਮਾਰ ਨੂੰ ਪ੍ਰੈੱਸ ਸਕੱਤਰ, ਸਿਮਰਨਪ੍ਰੀਤ ਨੂੰ ਸਹਾਇਕ ਖ਼ਜ਼ਾਨਚੀ, ਵਜਿੰਦਰ ਸਿੰਘ ਨੂੰ ਸਲਾਹਕਾਰ, ਤਰਨਜੀਤ ਟੋਪੀ ਨੂੰ ਪ੍ਰਚਾਰ ਸਕੱਤਰ, ਮਹਿੰਦਰ ਸਿੰਘ ਨੂੰ ਦਫ਼ਤਰੀ ਸਕੱਤਰ ਬਣਾਏ ਗਏ।
ਇਕੱਤਰਤਾ ਵਿਚ ਕੁਲਬੀਰ ਸਿੰਘ ਸੈਦਖੇੜੀ, ਸਤਪਾਲ ਸਿੰਘ ਖਾਨਪੁਰ, ਗਿਆਨੀ ਸੁਰਿੰਦਰ ਸਿੰਘ ਫਰੀਦਪੁਰ, ਪਵਨ ਮੰਡੋੜ, ਨਰੇਸ਼ ਲੱਖੋਮਾਜਰਾ ਆਦਿ ਆਗੂ ਵੀ ਹਾਜ਼ਰ ਸਨ। ਹਰੀ ਸਿੰਘ ਟੌਹੜਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਦਿਹਾੜੀਦਾਰ, ਵਰਕਚਾਰਜ, ਠੇਕਾ ਆਧਾਰਿਤ ਅਤੇ ਆਊਟ ਸੋਰਸਿੰਗ ਰਾਹੀਂ ਸੇਵਾ ਨਿਭਾ ਰਹੇ ਕਾਮਿਆਂ ਦੀਆਂ ਸੇਵਾਵਾਂ ਬਿਨ੍ਹਾਂ ਸ਼ਰਤ ਰੈਗੂਲਰ ਕੀਤੀਆਂ ਜਾਣ।