ਪੱਤਰ ਪ੍ਰੇਰਕ
ਸਮਾਣਾ, 20 ਸਤੰਬਰ
ਬਾਰ ਐਸੋਸੀਏਸ਼ਨ ਸਮਾਣਾ ਦੇ ਪ੍ਰਧਾਨ ਕਰਮਜੀਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਬਾਰ ਐਸੋਸੀਏਸ਼ਨ ਜਗਰਾਉਂ ਵੱਲੋਂ ਦਿੱਤੇ ਸੱਦੇ ਤਹਿਤ ਹੜਤਾਲ ਕੀਤੀ ਗਈ। ਇਸ ਮੌਕੇ ਪ੍ਰਧਾਨ ਰੰਧਾਵਾ ਨੇ ਕਿਹਾ ਪੰਜਾਬ ਵਿੱਚ ਗ੍ਰਾਮੀਣ ਨਿਆਲਿਆ ਕਾਨੂੰਨ ਲਿਆਂਦਾ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਜਗਰਾਉਂ ਦੀ ਬਾਰ ਐਸੋਸੀਏਸ਼ਨ ਵੱਲੋਂ ਇਸ ਵਿਰੁੱਧ ਪੰਜਾਬ ਵਿੱਚ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ, ਉਸੇ ਕੜੀ ਤਹਿਤ ਬਾਰ ਐਸੋਸੀਏਸਨ ਸਮਾਣਾ ਨੇ ਅੱਜ ਮੁਕੰਮਲ ਹੜਤਾਲ ਕਰ ਕੇ ਅਦਾਲਤਾਂ ਤੇ ਕੰਮ ਕਾਜ ਦਾ ਬਾਈਕਾਟ ਕੀਤਾ।
ਇਸ ਮੌਕੇ ਐਸੋਸੀਏਸ਼ਨ ਦੇ ਸਕੱਤਰ ਹਰਮਨਦੀਪ ਸਿੰਘ ਸਿੱਧੂ, ਮੀਤ ਪ੍ਰਧਾਨ ਰਿਸ਼ੀ ਚੋਪੜਾ, ਜੁਆਇੰਟ ਸਕੱਤਰ ਸੰਦੀਪ ਜਿੰਦਲ, ਲਾਇਬਰੇਰੀਅਨ ਨਿਰਲੇਪ ਕੌਰ, ਕੈਸ਼ੀਅਰ ਸੰਦੀਪ ਜਿੰਦਲ, ਐਗਜ਼ੈਕਟਿਵ ਮੈਂਬਰ ਗੁਰਜੀਤ ਕੌਰ ਬੱਲ, ਅਰਮਾਨ ਸਿੰਘ, ਰਾਜਵਿੰਦਰ ਗੋਇਲ ਤੋਂ ਇਲਾਵਾ ਸੀਨੀਅਰ ਐਡਵੋਕੇਟ ਕੁਲਵੰਤ ਸਿੰਘ ਢਿੱਲੋਂ, ਸੁਰੇਸ਼ ਸ਼ਰਮਾ, ਹਰਪਾਲ ਸਿੰਘ, ਇੰਦਰਜੀਤ ਸਿੰਘ ਸਲੂਜਾ, ਰੋਮੀ ਵਡੇਰਾ, ਪੀ ਐਸ ਕੰਡਾ, ਨਵਦੀਪ ਸਿੰਘ ਢਿੱਲੋਂ, ਨੇਹਾ ਮਿੱਤਲ, ਮਨਪ੍ਰੀਤ ਕੌਰ, ਰਵਿੰਦਰ ਸਹੋਤਾ, ਰਾਜ ਕੁਮਾਰ ਭਾਨ ਆਦਿ ਹਾਜ਼ਰ ਸਨ।