ਨਿੱਜੀ ਪੱਤਰ ਪ੍ਰੇਰਕ
ਦੇਵੀਗੜ੍ਹ, 8 ਅਪਰੈਲ
ਸਿੱਧ ਬਾਬਾ ਲੱਛਮਣ ਜਤੀ ਯੂਥ ਕਲੱਬ ਅਲੀਵਾਲ ਵੱਲੋਂ ਮੁੱਖ ਪ੍ਰਬੰਧਕ ਕੁਲਜੀਤ ਸਿੰਘ ਮੱਲ੍ਹੀ ਦੀ ਦੇਖ-ਰੇਖ ਹੇਠਾਂ ਐੱਨਆਰਆਈਜ਼, ਪੰਜ-ਆਬ ਸੇਵਾ ਮੰਚ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਦੋ ਰੋਜ਼ਾ 18ਵਾਂ ਅਲੀਵਾਲ ਕਬੱਡੀ ਖੇਡ ਮੇਲਾ ਅੱਜ ਸ਼ੁਰੂ ਹੋ ਗਿਆ। ਇਸ ਦਾ ਉਦਘਾਟਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨਪਾਲ ਨੇ ਕੀਤਾ। ਨੌਜਵਾਨ ਪੀੜ੍ਹੀ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਖੇਡ ਮੇਲੇ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ, ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦਾ ਕਿਸਾਨ ਦਿਨ ਪ੍ਰਤੀ ਦਿਨ ਕਰਜ਼ੇ ਦੇ ਭਾਰ ਹੇਠ ਦੱਬਦਾ ਜਾ ਰਿਹਾ ਹੈ। ਇਸ ਕਰਕੇ ਕਿਸਾਨ ਨੂੰ ਕਰਜ਼ਾ ਮੁਕਤ ਕਰਨਾ ਜ਼ਰੂਰੀ ਪਹਿਲੂ ਹੈ। ਖੇਡ ਮੇਲੇ ਦੇ ਮੁੱਖ ਪ੍ਰਬੰਧਕ ਕੁਲਜੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਖੇਡ ਟੂਰਨਾਮੈਂਟ ’ਚ ਕਬੱਡੀ ਦੀਆਂ ਵੱਖ ਵੱਖ ਭਾਰ ਵਰਗ ਦੀਆਂ 40 ਟੀਮਾਂ ਨੇ ਹਿੱਸਾ ਲਿਆ। ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚ 47 ਕਿਲੋ ’ਚ ਵਣਮਾਜਰਾ ਰੋਪੜ ਨੇ ਪਹਿਲਾ, ਡਕਾਲਾ ਨੇ ਦੂਜਾ ਸਥਾਨ ਪਾਇਆ। 57 ਵਿਚ ਹਰਿਆਣਾ ਦੇ ਭਾਗਲ ਨੇ ਪਹਿਲਾ ਤੇ ਨਾਭਾ ਨੇ ਦੂਜਾ ਸਥਾਨ ਹਾਸਲ ਕੀਤਾ ਜਦਕਿ 75 ਕਿਲੋ ਭਾਰ ’ਚ ਪਹਿਲੇ ਸਥਾਨ ’ਤੇ ਬਲਵੇੜਾ ਅਤੇ ਦੂਜੇ ’ਤੇ ਜ਼ਿਲ੍ਹਾ ਸੰਗਰੂਰ ਦੀ ਡੂਡੀਆਂ ਟੀਮ ਰਹੀ। ਇਸ ਮੌਕੇ ਐਸਜੀਪੀਸੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਅਵਤਾਰ ਕੌਰਜੀਵਾਲਾ, ਕੁਲਜੀਤ ਸਿੰਘ ਮੱਲ੍ਹੀ, ਜਥੇਦਾਰ ਗੁਰਜੀਤ ਉੱਪਲੀ, ਸੁਰਜੀਤ ਪ੍ਰੋਹੜ, ਗੁਰਵਿੰਦਰ ਪ੍ਰੋਹੜ, ਲਵਪ੍ਰੀਤ ਬਗ਼ੀਚਾ, ਸ਼ਾਨਵੀਰ ਸਿੰਘ ਬ੍ਰਹਮਪੁਰਾ, ਦਿਲਬਾਗ ਸਿੰਘ, ਕਰਨਬੀਰ ਲਵਲੀ, ਪੂਰਨ ਔਲਖ, ਕਿਰਪਾ ਸਿੰਘ ਸਰੋਆ ਤੇ ਬਲਵਿੰਦਰ ਅਲੀਵਾਲ ਸਮੇਤ ਹੋਰ ਖੇਡ ਪ੍ਰੇਮੀਆਂ ਨੇ ਵੀ ਵੱਡੀ ਗਿਣਤੀ ’ਚ ਹਿੱਸਾ ਲਿਆ।