ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਅਗਸਤ
ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਬਸੇਰਾ ਸਕੀਮ ਤਹਿਤ ਸ਼ਹਿਰ ਦੇ ਰੋੜੀਕੁੱਟ ਮੁਹੱਲੇ ਦੇ 146 ਵਸਨੀਕਾਂ ਨੂੰ ਮਾਲਕਾਨਾ ਹੱਕ ਦੇ ਸਰਟੀਫਿਕੇਟ ਸੌਂਪੇ। ਉਨ੍ਹਾਂ ਕਿਹਾ ਕਿ ਸ਼ਹਿਰੀ ਵਿਕਾਸ ਦੇ ਨਾਲ-ਨਾਲ ਦਿਹਾਤੀ ਵਿਕਾਸ ਵੀ ਪੰਜਾਬ ਸਰਕਾਰ ਦਾ ਤਰਜੀਹੀ ਏਜੰਡਾ ਰਿਹਾ ਹੈ ਜਿਸ ਤਹਿਤ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਅਤੇ ਝੁੱਗੀ ਝੌਂਪੜੀਆਂ ਲਈ ਬਸੇਰਾ ਸਕੀਮ ਵਰਗੀਆਂ ਪਹਿਲਕਦਮੀਆਂ ਨਾਲ ਸ਼ਹਿਰੀ ਲੋਕਾਂ ਦਾ ਜੀਵਨ ਪੱਧਰ ਉੱਚਾ ਉਠਿਆ ਹੈ ਤੇ ਇੱਕ ਲੱਖ ਲੋਕਾਂ ਨੂੰ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਬਸੇਰਾ ਪ੍ਰਾਜੈਕਟ ਨਾਲ 5 ਕਲੋਨੀਆਂ ਦੇ 936 ਲਾਭਪਾਤਰੀਆਂ ਨੂੰ ਮਾਲਕਾਨਾ ਹੱਕ ਪ੍ਰਦਾਨ ਕੀਤੇ ਗਏ ਹਨ।
ਇਸ ਮੌਕੇ ਮੇਅਰ ਸੰਜੀਵ ਬਿੱਟੂ ਅਤੇ ਬੀਬਾ ਜੈ ਇੰਦਰ ਕੌਰ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਕੇ.ਕੇ. ਸ਼ਰਮਾ, ਹਨੀ ਸੇਖੋਂ, ਕੇ.ਕੇ. ਮਲਹੋਤਰਾ, ਯੋਗਿੰਦਰ ਯੋਗੀ, ਪੂਨਮਦੀਪ ਕੌਰ, ਰਾਜੇਸ਼ ਸ਼ਰਮਾ, ਬਲਵਿੰਦਰ ਸਿੰਘ, ਅਵਿਕੇਸ਼ ਗੁਪਤਾ, ਹਰਵਿੰਦਰ ਨਿੱਪੀ, ਅਤੁਲ ਜੋਸ਼ੀ, ਸੋਨੂ ਸੰਗਰ, ਸੰਦੀਪ ਮਲਹੋਤਰਾ, ਰਾਜਿੰਦਰ ਸ਼ਰਮਾ, ਰਮਾ ਪੁਰੀ, ਗੁਰਮੀਤ ਵਾਲੀਆ, ਆਦਿ ਵੀ ਮੌਜੂਦ ਵੀ ਸਨ।
ਬਿਕਰਮ ਕਾਲਜ ਆਫ਼ ਕਾਮਰਸ ਵਿੱਚ ਨਵੇਂ ਪ੍ਰਬੰਧਕੀ ਬਲਾਕ ਦਾ ਲੋਕ ਅਰਪਣ
ਪਟਿਆਲਾ (ਨਿੱਜੀ ਪੱਤਰ ਪੇ੍ਰਕ): ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਸਰਕਾਰੀ ਬਿਕਰਮ ਕਾਲਜ ਆਫ ਕਾਮਰਸ ਵਿਖੇ ਰਾਸ਼ਟਰੀ ਉਚਤਰ ਸਿੱਖਿਆ ਅਭਿਆਨ ਸਕੀਮ ਤਹਿਤ ਕਰੀਬ 64 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਉਸਾਰਿਆ ਗਿਆ ਪ੍ਰਬੰਧਕੀ ਬਲਾਕ ਤੇ ਕੁਨੈਕਟਿੰਗ ਕਾਰੀਡੋਰ ਲੋਕ ਅਰਪਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਾਲਜ ਪਿ੍ੰਸੀਪਲ ਡਾ. ਕੁਸਮ ਲਤਾ, ਸਟਾਫ ਮੈਂਬਰਜ਼ ਅਤੇ ਵਿਦਿਆਰਥੀ ਮੌਜੂਦ ਸਨ। ਇਸ ਮੌਕੇ ਸੰਸਦ ਮੈਂਬਰ ਨੇ ਕਾਲਜ ਪਿ੍ਰੰਸੀਪਲ ਵੱਲੋਂ ਵਿਦਿਆਰਥੀਆਂ ਅਤੇ ਕਾਲਜ ਦੀ ਤਰੱਕੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਵੀਂ ਇਮਾਰਤ, ਪ੍ਰਬੰਧਕੀ ਕਾਰਜਾਂ ਨੂੰ ਹੋਰ ਵੀ ਪ੍ਰਭਾਵਸ਼ੀਲ ਬਣਾਉਣ ’ਚ ਯੋਗਦਾਨ ਪਾਵੇਗੀ। ਸਮਾਗਮ ਵਿੱਚ ਸੂਚਨਾ ਕਮਿਸ਼ਨਰ ਅੰਮਿ੍ਰਤਪ੍ਰਤਾਪ ਸਿੰਘ ਸੇਖੋਂ, ਰਾਜੇਸ਼ ਸ਼ਰਮਾ, ਕਿਰਨ ਢਿੱਲੋਂ, ਐਸ.ਐਲ. ਗਰਗ, ਐਸ.ਡੀ.ਓ. ਸੰਦੀਪ ਵਾਲੀਆ, ਜੇ.ਈ. ਅਮਰਿੰਦਰ ਸਿੰਘ ਢਿੱਲੋਂ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਰਹੇ।