ਪੱਤਰ ਪ੍ਰੇਰਕ
ਦੇਵੀਗੜ, 2 ਜਨਵਰੀ
ਇਥੇ ਨਵੇਂ ਸਾਲ ਦੇ ਸ਼ੁਭ ਮੌਕੇ ਮਨੁੱਖਤਾ ਦੇ ਭਲੇ ਲਈ ਗੁਰੂ ਰਵੀਦਾਸ ਮੰਦਰ ਦੇਵੀਗੜ੍ਹ ਵਿੱਚ ਕਮਾਂਡਰ ਪਵਨ ਬਰਕਤਪੁਰ ਅਤੇ ਹਰਮੇਸ਼ ਭਾਰਤੀ ਸ਼ੇਖੂਪੁਰ ਵੱਲੋਂ ਕੈਂਪ ਲਾਇਆ ਗਿਆ। ਬਲਦੇਵ ਸਿੰਘ ਭੰਬੂਆਂ ਪ੍ਰਧਾਨ ਦੇ ਸਹਿਯੋਗ ਨਾਲ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਲਗਾਏ ਖੂਨਦਾਨ ਕੈਂਪਦਾ ਰਸਮੀ ਉਦਘਾਟਨ ਠਾਕਰ ਦਾਸ ਸਨੌਰ ਤੇ ਜਸਵੀਰ ਗੋਗੀ ਬਡਲਾ ਨੇ ਇਕੱਠਿਆਂ ਖੂਨਦਾਨ ਕਰ ਕੇ ਕੀਤਾ। ਅਮੀਂ ਚੰਦ ਸ਼ਰਮਾ, ਅਮਰਿੰਦਰ ਸਿੰਘ ਬਰਕਤਪੁਰ, ਗੁਰਜੰਟ ਭਾਰਤੀ, ਰਿਸ਼ੀ ਸ਼ੇਖੂਪੁਰ, ਰਾਜਬੀਰ ਸਿੰਘ ਦੁਧਨਸਾਧਾਂ, ਮਹਿੰਦਰ ਸਿੰਘ ਬਹਿਲ ਸਮੇਤ 12 ਵਾਲੰਟੀਅਰਾਂ ਨੇ ਖੂਨਦਾਨ ਕੀਤਾ। ਜਿਨ੍ਹਾਂ ਨੂੰ ਸਰਟੀਫਿਕੇਟ, ਮੈਡਲ ਅਤੇ ਮਿਸ਼ਨਰੀ ਮਫਲਰ ਦੇ ਕੇ ਸਨਮਾਨਿਤ ਕੀਤਾ ਗਿਆ। ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ, ਗੁਰਜੰਟ ਸਿੰਘ ਨਿਜ਼ਾਮਪੁਰ, ਅਵਤਾਰ ਸਿੰਘ ਬਲਬੇੜਾ, ਕਿਰਪਾਲ ਸਿੰਘ ਪੰਜੌਲਾ ਨੇ ਕਿਹਾ ਕਿ ਹਰ ਤੰਦਰੁਸਤ ਨੌਜਵਾਨ ਤਿੰਨ ਮਹੀਨੇ ਬਾਅਦ ਖੂਨ ਦਾਨ ਕਰ ਸਕਦਾ ਹੈ। ਇਸ ਮੌਕੇ ਹਰਦੀਪ ਸਿੰਘ ਸਨੌਰ ਨੇ ਦੱਸਿਆ ਕਿ 2 ਜਨਵਰੀ ਨੂੰ ਪਿੰਡ ਅਲੀਪੁਰ ਅਰਾਈਆਂ ’ਚ ਅਤੇ 5 ਜਨਵਰੀ ਨੂੰ ਬਲੱਡ ਬੈਂਕ ਰਾਜਿੰਦਰਾ ਹਸਪਤਾਲ ’ਚ ਖੂਨਦਾਨ ਕੈਂਪ ਲਾਏ ਜਾਣਗੇ।