ਸਰਬਜੀਤ ਸਿੰਘ ਭੰਗੂ
ਸਨੌਰ, 5 ਜੁਲਾਈ
ਆਮ ਆਦਮੀ ਪਾਰਟੀ ਦੇ ਸੂਬਾਈ ਬੁਲਾਰੇ ਬਲਜਿੰਦਰ ਢਿੱਲੋਂ ਵੱਲੋਂ ਇੱਥੇ ਦੇਵੀਗੜ੍ਹ ਰੋਡ ’ਤੇ ਸਥਿਤ ਆਪਣੇ ਕਾਰੋਬਾਰੀ ਸਥਾਨ ‘ਢਿੱਲੋਂ ਫਨ ਵਰਲਡ’ ਵਿੱਚ ‘ਜਾਗਦੇ ਰਹੋ ਯੂਥ ਕਲੱਬ ਬਿਸਨਗੜ੍ਹ’ ਦੇ ਸਹਿਯੋਗ ਨਾਲ ਖ਼ੂਨ ਦਾਨ ਕੈਂਪ ਲਾਇਆ ਗਿਆ। ਇਸ ਦੌਰਾਨ ਵਰਧਮਾਨ ਮਹਾਵੀਰ ਬਲੱਡ ਸੈਂਟਰ ਵੱਲੋਂ ਆਏ ਡਾ. ਅੰਸੂ ਗਰਗ ਦੀ ਅਗਵਾਈ ਹੇਠ 58 ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੈਂਪ ਦਾ ਰਸਮੀ ਉਦਘਾਟਨ ਬਲਜਿੰਦਰ ਢਿੱਲੋਂ ਨੇ ਖ਼ੁਦ ਖੂਨ ਦਾਨ ਕਰ ਕੇ ਕੀਤਾ।
ਇਸੇ ਦੌਰਾਨ ਬਾਅਦ ’ਚ ਇਨ੍ਹਾਂ ਖ਼ੂਨਦਾਨੀਆਂ ਨੇ ਢਿੱਲੋਂ ਫਨ ਵਰਲਡ ਦਾ ਮੁਫ਼ਤ ’ਚ ਆਨੰਦ ਵੀ ਮਾਣਿਆ। ਕਿਉਂਕਿ ਬਲਜਿੰਦਰ ਢਿੱਲੋਂ ਪਹਿਲਾਂ ਤੋਂ ਹੀ ਐਲਾਨ ਕੀਤਾ ਸੀ ਕਿ ਖ਼ੂਨਦਾਨ ਕਰਨ ਵਾਲ਼ੇ ਹਰ ਵਾਲੰਟੀਅਰ ਦੀ ਢਿੱਲੋਂ ਫਨ ਵਰਡ ’ਚ ਮੁਫ਼ਤ ਐਂਟਰੀ ਹੋਵੇਗੀ। ਉਧਰ, ਜਾਗਦੇ ਰਹੋ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ, ਨਹਿਰੂ ਯੁਵਾ ਕੇਂਦਰ ਪਟਿਆਲਾ ਤੋਂ ਅਮਰਜੀਤ ਕੌਰ ਅਤੇ ਜੰਗਲਾਤ ਮਹਿਕਮੇ ਤੋਂ ਅਮਨਦੀਪ ਸਿੰਘ ਅਤੇ ਹੋਰਾਂ ਨੇ ਖ਼ੂਨਦਾਨੀਆਂ ਨੂੰ ਮੱਗ, ਸਰਟੀਫਿਕੇਟ ਅਤੇ ਬੂਟੇ ਦੇ ਕੇ ਸਨਮਾਨਿਆ।
ਇਸ ਮੌਕੇ ਪਿੰਗਲਵਾੜਾ ਆਸ਼ਰਾਮ ਸਨੌਰ ਤੋਂ ਬਾਬਾ ਬਲਬੀਰ ਸਿੰਘ, ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਸ਼ਰਨ ਢਿੱਲੋਂ, ਨਵਤੇਜਪਾਲ ਧੰਜੂ, ਮਨਜੀਤ ਢਿੱਲੋਂ, ਲਖਵਿੰਦਰ ਢਿੱਲੋਂ, ਗੈਰੀ ਗਿੱਲ, ਮੈਨੇਜਰ ਕੇਵਲ ਕ੍ਰਿਸ਼ਨ, ਟਰੈਫਿਕ ਇੰਚਾਰਜ ਸਨੌਰ ਗੁਰਪਾਲ ਸਿੰਘ, ਹਰਮੀਤ ਸਿੰਘ ਸਰਪੰਚ ਸਿੰਘਪੁਰਾ, ਬਿਕਰਮਜੀਤ ਫ਼ੌਜੀ, ਭਾਜਪਾ ਆਗੂ ਹਰਦੀਪ ਸਿੰਘ ਸਨੌਰ, ਸੰਜੀਵ ਸ਼ਰਮਾ, ਅਮਰਜੀਤ ਭਾਂਖਰ, ਤੇਜਿੰਦਰ ਮੰਡੌਰ ਤੇ ਰਾਜਿੰਦਰ ਕੋਹਲੀ ਆਦਿ ਵੀ ਮੌਜੂਦ ਸਨ।
ਹਿਊਮਨ ਵੈੱਲਫੇਅਰ ਫਾਊਂਡੇਸ਼ਨ ਵੱਲੋਂ ਖ਼ੂਨ ਦਾਨ ਕੈਂਪ
ਪਟਿਆਲਾ: ਪੰਚਮੀ ਦੇ ਦਿਹਾੜੇ ’ਤੇ ਹਿਊਮਨ ਵੈਲਫੇਅਰ ਫਾਊਂਡੇਸ਼ਨ ਵੱਲੋਂ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਨੇੜੇ ਪੈਦਲ ਪੌੜੀਆਂ ਵਾਲੇ ਪੁਲ ਦੇ ਕੋਲ ਮੋਬਾਈਲ ਬਲੱਡ ਬੈਂਕ ਏਸੀ ਬੱਸ ਵਿਚ ਕੈਂਪ ਕਮਾਂਡਰ ਜਗਰਾਜ ਸਿੰਘ ਚਹਿਲ ਦੀ ਅਗਵਾਈ ਹੇਠ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਵਿਚ 11 ਵਾਲੰਟੀਅਰਾਂ ਦਾ ਖ਼ੂਨ ਇਕੱਤਰ ਕੀਤਾ ਗਿਆ। ਇਨ੍ਹਾਂ ਵਿਚ ਗੁਰਿੰਦਰਜੀਤ ਸਿੰਘ ਅਲੀਪੁਰ, ਗੁਲਾਬ ਸਿੰਘ, ਵਿਜੇਂਦਰ ਸਿੰਘ, ਗੁਰਜੰਟ ਸਿੰਘ, ਸੁਖਵੀਰ ਸਿੰਘ, ਸੁਖਵਿੰਦਰ ਸਿੰਘ, ਗੁਰਵੀਰ ਸਿੰਘ, ਰਣਜੀਤ ਸਿੰਘ, ਧਰਮਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਸ਼ਾਮਲ ਹਨ। ਖ਼ੂਨਦਾਨੀਆਂ ਨੂੰ ਸਰਟੀਫਿਕੇਟ ਤੇ ਰੀਮਾਈਂਡਰ ਕਾਰਡ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਹਰਦੀਪ ਸਿੰਘ ਸਨੌਰ, ਕਰਨ ਸਿੰਘ ਜੌਲੀ, ਠੇਕੇਦਾਰ ਗੁਰਬਚਨ ਸਿੰਘ ਪਟਿਆਲਾ,ਹਰਭਜਨ ਸਿੰਘ ਕਰਹਾਲੀ, ਅਵਤਾਰ ਸਿੰਘ ਬਲਬੇੜਾ, ਕਿਰਪਾਲ ਸਿੰਘ ਪੰਜੌਲਾ, ਦਰਸ਼ਨ ਸਿੰਘ ਵਾਲੀਆ, ਪਾਲੀ ਸਨੌਰ ਤੇ ਅਮਰਜੀਤ ਸਿੰਘ ਬੱਤਾ ਹਾਜ਼ਰ ਸਨ।