ਪੱਤਰ ਪ੍ਰੇਰਕ
ਦੇਵੀਗੜ੍ਹ, 3 ਜੁਲਾਈ
ਮਨੁੱਖਤਾ ਦੇ ਭਲੇ ਲਈ ਕੈਂਪ ਕਮਾਂਡਰ ਪਵਨ ਬਰਕਤਪੁਰ ਅਤੇ ਹਰਮੇਸ਼ ਭਾਰਤੀ ਸ਼ੇਖੂਪੁਰ ਵੱਲੋਂ ਸ੍ਰੀ ਗੁਰੂ ਰਵਿਦਾਸ ਮੰਦਰ ਦੇਵੀਗੜ੍ਹ ਵਿਖੇ ਬਲਦੇਵ ਸਿੰਘ ਭੰਬੂਆਂ ਪ੍ਰਧਾਨ ਦੇ ਸਹਿਯੋਗ ਨਾਲ ਡਾ. ਅੰਸ਼ੂ ਗਰਗ ਦੀ ਅਗਵਾਈ ਹੇਠ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਖੂਨਦਾਨ ਕੈਂਪ ਲਗਾਇਆ ਗਿਆ।
ਕੈਂਪ ਵਿਚ ਹਰਵੀਰ ਸਿੰਘ ਦੇਵੀਗੜ੍ਹ, ਬਲਜਿੰਦਰ ਸਿੰਘ ਸੇਖਪੁਰਾ, ਰਾਜੂ ਬਰਕਤਪੁਰ, ਮੇਜਰ ਭਾਰਤੀ, ਸੁਖਚੈਨ ਸਿੰਘ, ਅਮਨਦੀਪ, ਕਮਲ, ਲਖਵਿੰਦਰ ਸਿੰਘ ਤੇ ਸੰਦੀਪ ਕੁਮਾਰ ਨੇ ਖੂਨਦਾਨ ਕੀਤਾ। ਇਸ ਮੌਕੇ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਗਮਛੇ ਦੇ ਕੇ ਸਨਮਾਨਤ ਕੀਤਾ ਗਿਆ। ਹਰਮੇਸ਼ ਭਾਰਤੀ ਨੇ ਕਿਹਾ ਕਿ 18 ਸਾਲ ਤੋਂ ਲੈ ਕੇ 65 ਸਾਲ ਤੱਕ ਦਾ ਹਰ ਤੰਦਰੁਸਤ ਇਨਸਾਨ ਹਰ ਤਿੰਨ ਮਹੀਨੇ ਬਾਅਦ ਮੁੜ ਖੂਨ ਦਾਨ ਕਰ ਸਕਦਾ ਹੈ।
ਕੈਂਪ ’ਚ 100 ਵਿਅਕਤੀਆਂ ਵੱਲੋਂ ਖ਼ੂਨਦਾਨ
ਧੂਰੀ (ਖੇਤਰੀ ਪ੍ਰਤੀਨਿਧ/ ਨਿੱਜੀ ਪੱਤਰ ਪ੍ਰੇਰਕ): ਸਮਾਜ ਸੇਵਾ ਨੂੰ ਸਮਰਪਿਤ ਸਟੈੱਪ ਆਨ ਸੁਸਾਇਟੀ (ਰਜਿ) ਧੂਰੀ ਵੱਲੋਂ ਅੱਜ ਸੰਸਥਾ ਦੇ ਪ੍ਰਧਾਨ ਹਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਸਨਾਤਨ ਧਰਮ ਸਭਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਇਲਾਕੇ ਦੇ ਸਮਾਜ ਸੇਵੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕੁਮਾਰ ਲੱਖਾ ਨੇ ਕੀਤਾ। ਕੈਂਪ ਦੌਰਾਨ ਕਰੀਬ 100 ਖੂਨਦਾਨੀਆਂ ਨੇ ਖੂਨਦਾਨ ਕੀਤਾ।